ਯੂਨਾਨੀ ਸਮਾਜ ਵਿੱਚ ਭੋਜਨ ਬਹੁਤ ਸਾਰੇ ਕੰਮ ਅਤੇ ਹਾਲਾਤ ਦਾ ਇਕ ਜ਼ਰੂਰੀ ਹਿੱਸਾ ਹੈ[ਯੂਨਾਨੀ ਪਰੰਪਰਾ ਛੁੱਟੀ, ਵਿਆਹ, ਬਪਤਿਸਮੇ, ਦਾਹ-ਸੰਸਕਾਰ ਅਤੇ ਖਾਸ ਸਮਾਜਿਕ ਸਮਾਗਮ ਤੇ ਖਾਸ ਭੋਜਨ ਦੀ ਸਿਫਾਰਸ਼ ਕਰਦੀ ਹੈ[ਵਿਸ਼ੇਸ਼ ਪਾਰੰਪਰਕ ਪਕਵਾਨ ਦੇ ਨੁਸਖੇ, ਯੂਨਾਨ ਦੇ ਕਈ ਖੇਤਰਾਂ ਵਿੱਚ ਤਿਉਹਾਰ ਦੀਆਂ ਰਸਮਾਂ ਦਾ ਇੱਕ ਅਟੁੱਟ ਹਿੱਸਾ ਹਨ[ਇਹ ਵਿਸ਼ੇਸ਼ ਪਕਵਾਨ, ਯੂਨਾਨੀ ਸੂਬੇ ਦੀਆਂ ਔਰਾਤਨ ਅਤੇ ਛੋਟੇ ਸਥਾਨਕ ਬਰਾਦਰੀ ਦੇ ਸਾਰੇ ਮੇਂਬਰ ਪੀੜ੍ਹੀ ਦਰ ਪੀੜ੍ਹੀ ਤੋਂ ਬਣਾਉਦੇ ਆ ਰਹੇ ਹਨ[
ਖਾਸ ਯੂਨਾਨੀ ਪਕਵਾਨ ਕ੍ਰਿਸਮਸ, ਨਵੇਂ ਸਾਲ ਅਤੇ ਈਸਟਰ ਨੂੰ ਹੋਰ ਵੀ ਖਾਸ ਬਣਾ ਦਿੰਦੇ ਹਨ ਪਰ ਹਾਲ ਹੀ ਸਾਲਾਂ ਵਿੱਚ ਮੁੱਖ ਤੌਰ ਤੇ ਵੱਡੇ ਸ਼ਹਿਰੀ ਕੇਂਦਰਾਂ ਵਿੱਚ ਵਿਦੇਸ਼ੀ ਪਕਵਾਨਾਂ ਨੇ ਯੂਨਾਨ ਦੇ ਪਾਰੰਪਰਕ ਪਕਵਾਨਾਂ ਦੀ ਥਾਂ ਲੈ ਲਈ ਹੈ[ਕੱਟੜ ਈਸਾਈ ਸਾਲ ਵਿੱਚ ਬਹੁਤ ਘੱਟ ਦਿਨ ਵਰਤ ਰਖਦੇ ਹਨ[ਇਸ ਦਾ ਮਤਲਬ ਹੈ ਕਿ ਖਾਸ ਵੇਲੇ ਦੀ ਅਵਧੀ ਦੇ ਦੌਰਾਨ (ਮੁੱਖ ਧਾਰਮਿਕ ਤਿਉਹਾਰ ਤੋਂ ਪਹਿਲਾਂ - ਕ੍ਰਿਸਮਸ, ਈਸਟਰ ਅਤੇ ਅਗਸਤ ੧੫) ਮੀਟ, ਪਨੀਰ, ਅੰਡੇ ਜਾਂ ਤੇਲ ਵਰਗੇ ਕੁਝ ਖਾਸ ਭੋਜਨ ਖਾਣੇ ਦਾ ਹਿੱਸਾ ਨਹੀਂ ਹੁੰਦੇ[ਕੱਟੜ ਚਰਚ ਆਖਦਾ ਹੈ ਕਿ ਚੰਗਾ ਖਾਣ ਦੀ ਆਦਤ ਸਿਹਤ ਨੂੰ ਵਧਾਵਾ ਦਿੰਦੀ ਹੈ ਅਤੇ ਸਥਾਨਕ ਖੇਤੀਬਾੜੀ ਉਤਪਾਦ ਵਰਤਣ ਦੀ ਇਜਾਜ਼ਤ ਦਿੰਦਾ ਹੈ[ਬਹੁਤ ਸਾਰੇ ਰਵਾਇਤੀ ਪਕਵਾਨਾ ਇਹ ਦਰਸਾਉਂਦੇ ਹਨ ਕਿ ਸਬਜ਼ੀਆਂ ਵਿੱਚ ਮੌਜੂਦ ਪ੍ਰੋਟੀਨ ਦੁਆਰਾ ਵੀ ਸੇਹਤ ਦਾ ਉੱਨਾਂ ਹੀ ਵਿਕਾਸ ਹੋ ਸਕਦਾ ਹੈ ਜਿੰਨਾ ਕਿ ਮੀਟ ਵਿੱਚ ਮੌਜੂਦ ਪ੍ਰੋਟੀਨ ਦੁਆਰਾ ਬਸ਼ਰਤੇ ਪ੍ਰੋਟੀਨ ਦੇ ਸਰੋਤ ਦੇ ਤੌਰ ਤੇ ਫਲ਼ੀਦਾਰ, ਅਨਾਜ, ਰੋਟੀ, ਚਾਵਲ ਆਦਿ ਵਰਤੇ ਜਾਣ[
ਯੂਨਾਨ ਵਿੱਚ ਮੁੱਖ ਕ੍ਰਿਸਮਸ ਭੋਜਨ ਸੂਰ ਦਾ ਹੈ[ਇਹ ਯੂਨਾਨੀ ਕ੍ਰਿਸਮਸ ਸਾਰਣੀ ਵਿੱਚ ਪ੍ਰਮੁੱਖ ਸਥਾਨ 'ਰੱਖਦੀ ਹੈ ਕਿਉਂਕਿ ਇਹ ਮੀਟ ਇੱਕ "ਠਾਠ ਚੀਜ਼" ਹੈ ਜਿਸ ਨੂੰ ਸਿਰਫ਼ ਖ਼ਾਸ ਮੌਕਿਆਂ ਤੇ ਖਾਦਾ ਜਾਂਦਾ ਹੈ[ਪਰਿਵਾਰ ਵਿੱਚ ਜਾਨਵਰ ਮੁੱਖ ਤੌਰ ਤੇ ਦੁੱਧ ਦੇ ਉਤਪਾਦਨ ਅਤੇ ਆਂਡੇ ਲਈ ਰਖੇ ਜਾਂਦੇ ਹਨ[ਮੀਟ ਖਾਣਾ, ਇਥੇ ਤੱਕ ਕਿ ਕਿਓਰਡ ਮੀਟ ਵੀ, ਲੋਕਾਂ ਲਈ ਇੱਕ ਅਣੋਖੀ ਠਾਠ ਹੈ[ਇੱਥੇ ਤੱਕ ਕਿ, ਅਮੀਰ ਲੋਕ ਅਕਸਰ ਲੇਲੇ, ਬੱਕਰੀ, ਮੁਰਗੇ, ਪੋਲਟਰੀ, ਅਤੇ ਸ਼ਿਕਾਰ ਦੇ ਮੀਟ ਦਾ ਆਨੰਦ ਵੀ ਲੈਂਦੇ ਹਨ[
ਯੂਨਾਨ ਦੇ ਕਈ ਖੇਤਰਾਂ ਵਿੱਚ ਆਪਣੇ ਹੀ ਵਿਅੰਜਨ ਵਿਕਸਤ ਕਿੱਤੇ ਜਾਂਦੇ ਹਨ ਜੋ ਕਿ ਖੇਤਰ ਦੇ ਵਿਸ਼ੇਸ਼ ਗੁਣ (ਟਾਪੂ, ਪਹਾੜੀ ਖੇਤਰ, ਸ਼ਹਿਰੀ ਕੇਂਦਰ) ਅਤੇ ਉਪਲੱਬਧ ਕੱਚੇ ਮਾਲ, ਪਰ ਨਿਯਮ ਅਤੇ ਧਾਰਮਿਕ ਸਭਿਆਚਾਰ ਦੇ ਸਬੰਧ ਤੇ ਅਧਾਰਿਤ ਹੁੰਦੇ ਹਨ[ਉਦਾਹਰਨ ਲਈ, ਯੂਬੋਇਆ ਵਿੱਚ ਕ੍ਰਿਸਮਸ ਦੇ ਪਕਵਾਨ ਨੂੰ "ਬੇਬਸ" ਕਿਹਾ ਜਾਂਦਾ ਹੈ[ਇਹ ਜਿਗਰ, ਪਲੀਹਾ ਅਤੇ ਮਸਾਲੇ ਦੇ ਨਾਲ ਭਰਿਆਂ ਹੋਈਆਂ ਉਬਲੀ ਆਂਦਰਾਂ ਹੁੰਦੀਆਂ ਹਨ[ ਪਲੀਹੇ ਦਾ ਰੰਗ ਸੰਕੇਤਿਕ ਹੁੰਦਾ ਹੈ ਜੇ ਉਹ ਸਾਫ਼ ਹੋਵੇ ਤਾਂ ਚੰਗਾ ਸ਼ਗਨ ਪਰ ਜੇ ਉਹ ਪੀਲਾ ਤੇ ਚਿਤਰਿਤ ਹੋਵੇ ਤਾਂ ਅਪਸ਼ਗਨ ਹੁੰਦਾ ਹੈ[ਏਪਿਰੁਸ (ਜ਼ਗੋਰੋਚੋਰਿਆ) ਵਿੱਚ "ਸ੍ਪਾਰਗਾਨਾ" (ਪੈਨਕੇਕਸ ) ਬਣਾਏ ਜਾਂਦੇ ਹਨ, ਜੋ ਕਿ ਖੁਰਲੀ ਵਿੱਚ ਈਸਾ ਮਸੀਹ ਦਾ ਬਚਪਨ ਦਰਸ਼ਾਉਂਦੇ ਹਨ[ਦੋਦੇਕੈਨੇਸੇ ਵਿੱਚ 'ਗਿਆਪ੍ਰਾਕਿਆ' ਪਕਾਉਂਦੇ ਹਨ ਜਿਸ ਵਿੱਚ ਗੋਭੀ ਦੇ ਪੱਤਿਆਂ ਨੂੰ ਚਾਵਲ ਅਤੇ ਬਾਰੀਕ ਕੱਟੇ ਹੋਏ ਮੀਟ ਨਾਲ ਭਰਦੇ ਹਨ[ਬਾਰੀਕ ਕੱਟੇ ਹੋਏ ਮੀਟ ਦੇ ਆਲੇ-ਦੁਆਲੇ ਗੋਭੀ ਨੂੰ ਲਪੇਟਣਾ, ਮਸੀਹ ਦੇ ਬਚਪਨ ਦੇ ਕੱਪੜੇ ਨੂੰ ਦਰਸ਼ਾਉਂਦਾ ਹੈ[ ਥ੍ਰੇਸ ਵਿੱਚ ਨੌ ਵੱਖ-ਵੱਖ ਭੋਜਨ ਬਣਾਏ ਜਾਂਦੇ ਹਨ ਜੋ ਕਿ ਕੱਚੇ ਅਤੇ ਵਰਤ ਲਈ ਠੀਕ ਹੁੰਦੇ ਹਨ[ਇਕ ਭੋਜਨ ਸਾਰੇ ਸਾਲ ਲਈ ਬਹੁਤੇ ਸਾਰੇ ਖਾਣੇ ਦੀ ਉਮੰਗ ਨੂੰ ਦਰਸ਼ਾਉਂਦਾ ਹੈ[ਸਾਰੇ ਯੂਨਾਨ ਦੇ ਖੇਤਰਾਂ ਵਿੱਚ ਇੱਕ ਖਾਸ ਕ੍ਰਿਸਮਸ ਯੂਨਾਨੀ ਰੀਤ ਹੈ ਜਿਸ ਵਿੱਚ ਕ੍ਰਿਸਮਸ ਕੇਕ ਨੂੰ ਵਖਰੀ ਚੀਜਾਂ ਨਾਲ ਸਵਾਰਿਆ ਜਾਂਦਾ ਹੈ ਜੋ ਕਿ ਬ੍ਰਹਮ ਸ਼ਕਤੀ ਨੂੰ ਦਰਸ਼ਾਉਂਦਾ ਹੈ[ਕ੍ਰਿਸਤੋਪਸੋਮੋ , ਇੱਕ ਸਲੀਬ ਸਜਾਵਟ ਵਾਲੀ ਡਬਲ ਰੋਟੀ ਜਿਸ ਨੂੰ ਕ੍ਰਿਸਮਸ ਦੇ ਦਿਨ ਮੇਜ਼ ਤੇ ਲਿਟਿਆ ਜਾਂਦਾ ਹੈ[ਇਹ ਹਮੇਸ਼ਾ ਵਧੀਆ ਸਮੱਗਰੀ (ਵਧੀਆ ਕਣਕ ਦੇ ਆਟੇ, ਗਿਰੀ, ਤਿਲ, ਮਸਾਲੇ) ਨਾਲ ਬਣਾਈ ਜਾਂਦੀ ਹੈ[ਜੇ ਇਹ ਪੁਠੇ ਪੱਸੇ ਡਿਗਦੀ ਹੈ ਤਾਂ ਸਾਲ ਬੁਰਾ ਲੰਗਦਾ ਹਨ ਪਰ ਜੇ ਇਹ ਸਿਧੇ ਪੱਸੇ ਡਿਗਦੀ ਹੈ ਤਾਂ ਸਾਲ ਚੰਗਾ ਲੰਗਦਾ ਹੈ[
ਮਿਠਆਈ ਵੀ ਯੂਨਾਨੀ ਕ੍ਰਿਸਮਸ ਸਾਰਣੀ ਵਿੱਚ ਸ਼ਾਮਲ ਹੈ[ਸਭ ਤੋਂ ਆਮ ਮਿਠਆਈ, ਸ਼ਹਿਦ ਅਤੇ ਬੇਲ ਨਾਲ ਪੈਨਕੇਕਸ ਹਨ ਜਿਸ ਵਿਚ ਸ਼ਹਿਦ ਪੂਰੇ ਸਾਲੇ ਲਈ ਬਹੁਤਾ ਸਮਾਨ ਅਤੇ ਬੇਲ, ਬੇਲ ਵਾਂਗ ਪਰਿਵਾਰ ਵਿੱਚ ਵਾਧੇ ਅਤੇ ਵਿਕਾਸ ਨੂੰ ਦਰਸ਼ਾਉਂਦੇ ਹਨ[ਅਖੀਰ ਵਿੱਚ ਫਲ, ਜਿਵੇਂ ਕਿ ਅਨਾਰ ਤੇ ਸੇਬ ਹਮੇਸ਼ਾਂ ਮੇਜ ਤੇ ਹੁੰਦੇ ਹਨ ਤਾਂਕਿ ਪਰਿਵਾਰ ਦੀ ਸਿਹਤ "ਰੂਬੀ" ਦੇ ਰੰਗ ਵਾਂਗ ਰਹੇ[ਹੋਰ ਮਿਠਾਈ "ਕੋਉਰਾਮਪੀਏਦੇਸ " (ਖੰਡ ਸੁਹਾਗਾ ਨਾਲ ਬਿਸ੍ਕੁਟ), "ਦਿਪ੍ਲੇਸ" (ਸ਼ਹਿਦ ਨਾਲ), 'ਮੇਲੋਮਾਕਾਰੋਨਾ "(ਸ਼ਹਿਦ ਅਤੇ ਅਖਰੋਟ ਨਾਲ),' ਤਿਗਾਨੋਪ੍ਸੋਮਾ" (ਸਥਾਨਕ ਪਨੀਰ ਨਾਲ), "ਕ੍ਸੇਰੋਤੀਗਾਨਾ" ਅਤੇ ਚਮਚਾ ਮਿਠਾਈ (ਫਲ ਜਿਵੇਂ ਕਿ ਖੰਡ ਦੇ ਨਾਲ ਪੱਕਾਈਆਂ ਖੱਟੀ ਚੈਰੀ, ਅੰਗੂਰ, ਚੈਰੀ, ਕੌੜਾ ਸੰਤਰਾ, ਅਤੇ ਬਰਗਾਮੋਟ) ਹਨ[
ਨਵੇਂ ਸਾਲ ਦਾ ਕੇਕ, ਨਵੇਂ ਸਾਲਦੇ ਆਉਣ ਨਾਲ ਤਿਆਰ ਕੀਤਾ ਜਿਸ ਵਿੱਚ ਇਕ ਸੋਨੇ ਦਾ ਸਿੱਕਾ ਪਾਇਆ ਜਾਂਦਾ ਹੈ ਪਰੰਪਰਾ ਅਨੁਸਾਰ ਜਿਸ ਕਿਸੇ ਨੂੰ ਵੀ ਉਹ ਸੋਨੇ ਦਾ ਸਿੱਕਾ ਮਿਲਦਾ ਹੈ ਉਹ ਪੂਰੇ ਸਾਲ ਵਾਸਤੇ ਭਾਗਸ਼ਾਲੀ ਹੋ ਜਾਂਦਾ ਹੈ[ਏਪੀਫਨੀ ਤੇ ਮਸੀਹ ਦੇ ਬਪਤਿਸਮਾ ਮਨਾਇਆ ਹੈ ਅਤੇ ਪਾਣੀ ਵਿੱਚ ਸਲੀਬ ਨੂੰ ਸੁੱਟ ਕੇ ਉਸ ਨੂੰ ਪਵਿੱਤਰ ਬਣਾਇਆ ਜਾਂਦਾ ਹੈ[ਬਹੁਤ ਸਾਰੇ ਲੋਕ ਸਲੀਬ ਨੂੰ ਪਾਣ ਦੀ ਖਾਤਰ ਪਾਣੀ ਵਿੱਚ ਗੋਤਾ ਲਾਉਂਦੇ ਹਨ[ਇਹ ਮੰਨਿਆ ਜਾਂਦਾ ਹੈ ਕਿ ਇਹ ਸਲੀਬ ਜਿਸ ਕਿਸੇ ਨੂੰ ਵੀ ਮਿਲਦਾ ਹੈ ਉਸ ਦੀ ਨਾ ਸਿਰਫ ਨਾ ਕਿਸਮਤ ਚਮਕ ਜਾਂਦੀ ਹੈ ਬਲਕਿ ਬਦੀ ਅਤੇ ਦੁੱਖ ਦੇ ਖਿਲਾਫ ਵੀ ਸੁਰੱਖਿਆ ਹੁੰਦੀ ਹੈ[
ਅਜ-ਕੱਲ੍ਹ ਘਰਾਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਵੱਖ-ਵੱਖ ਰੰਗਲੀ ਅਤੇ ਤਿਓਹਾਰੀ ਠਾਠ-ਬਾਠ ਦੇ ਨਾਲ ਸਜਾਇਆ ਜਾਂਦਾ ਹੈ ਪਰ ਕ੍ਰਿਸਮਸ ਟਰੀ ਨੂੰ ਸਭ ਤੋਂ ਜ਼ਿਆਦਾ ਸਜਾਇਆ ਜਾਂਦਾ ਹੈ ਜਦ ਕਿ ਇਹ ਰਿਵਾਜ ਯੂਨਾਨ ਵਿੱਚ ਉੱਤਰੀ ਦੇਸ਼ਾਂ ਤੋ ਆਇਆ ਹੈ[ਯੂਨਾਨੀ ਪਰੰਪਰਾ ਅਨੁਸਾਰ ਕ੍ਰਿਸਮਸ ਬੇੜੀ ਦੇ ਨਾਲ ਆਪਣੇ ਘਰ ਨੂੰ ਸਜਾਉਂਦੇ ਹਨ ਜੋ ਉਹਨਾ ਦੇ ਜੀਵਨ ਵਿੱਚ ਸਮੁੰਦਰ ਦੀ ਮਹੱਤਤਾ ਦਰਸ਼ਾਉਂਦੀ ਹੈ[
ਯੂਨਾਨ ਮੁੱਖ ਤੌਰ ਤੇ ਇੱਕ ਖੇਤੀਬਾੜੀ ਵਾਲਾ ਦੇਸ਼ ਸੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਕੰਮ ਯੂਨਾਨੀ ਧਾਰਮਿਕ ਰੀਤੀਆਂ ਵਿੱਚ ਜ਼ਾਹਰ ਹੁੰਦੇ ਹਨ[ਜਿਵੇਂ ਕਿ ਸਰਦੀਆਂ ਦੇ ਦੌਰਾਨ, ਘਰਾਂ ਵਿੱਚ ਜਲਦੀ ਅੱਗ ਫਸਲ ਲਈ ਉਮੀਦ ਨਾਲ ਜੁੜੀ ਹੁੰਦੀ ਹੈ[
ਯੂਨਾਨ ਦੇ ਕਿਸੇ ਵੀ ਖੇਤਰ ਵਿੱਚ, ਈਸਟਰ ਦੀ ਇੱਕ ਰਵਾਇਤੀ ਪ੍ਰਕਿਰਤੀ ਅਤੇ ਵਿਲੱਖਣ ਅਹਿਸਾਸ ਹੁੰਦਾ ਹੈ[ਇਸ ਦੇ ਆਪਣੇ ਹੀ ਮੁੱਲ, ਨਿੱਜੀ ਮੋਹਰ ਅਤੇ ਸਦੀ ਪੁਰਾਣੀਆਂ ਪਰੰਪਰਾ ਵਿੱਚ ਪੁਟਿਆਂ ਕਿਸਮ ਹੁੰਦੀਆਂ ਹਨ[ਯੂਨਾਨ ਵਿੱਚ ਈਸਟਰ ਦੇ ਆਧੁਨਿਕ ਜਸ਼ਨ ਦੇ ਦੌਰਾਨ ਲੋਕ ਪਰੰਪਰਾਵਾਂ ਵਿੱਚ ਸ਼ਾਮਲ ਰਾਤ ਦੇ ਖਾਣੇ ਨਾਲ "ਮਗੇਇਰਿਤ੍ਸ" (ਜਾਨਵਰਾਂ ਦਾ ਓਫ੍ਫ਼ਲ ਅਤੇ ਸਬਜ਼ੀ ਦਾ ਸੂਪ) ਮੁੱਖ ਖਾਨੇ ਦੇ ਤੌਰ ਤੇ ਪੁਨਰ-ਉਥਾਨ ਦੀ ਪ੍ਰਾਰਥਨਾ ਤੋਂ ਬਾਅਦ ਪੁਨਰ-ਉਥਾਨ ਦੀ ਸ਼ਾਮ ਨੂੰ ਖਾਧਾ ਜਾਂਦਾ ਹੈ, ਲਾਲ ਅੰਡੇਆਂ ਦਾ ਤੋੜਨਾ (ਰੰਗੇ ਹੋਏ ਲਾਲ ਅੰਡੇ ਮਸੀਹ ਦੇ ਲਹੂ ਦਾ ਪ੍ਰਤੀਕ ਹੁੰਦੇ ਹਨ) ਅਤੇ ਪੁਨਰ-ਉਥਾਨ ਦੇ ਵੇਲੇ ਤੇ "ਪ੍ਰੇਮ ਦੀ ਚੁੰਮੀ ਅਤੇ ਈਸਟਰ ਐਤਵਾਰ ਨੂੰ ਲੇਲੇ ਦਾ ਭੂਨਣਾ[ਖਾਸ ਮਸਾਲੇ ਅਤੇ ਖੁਸ਼ਬੂ ਵਾਲੀ ਮਿਠਾਈ-ਕੂਕੀਜ਼ ਵੀ ਬਣਾਈ ਜਾਂਦੀਆਂ ਹਨ ਤੇ ਨਾਲ ਹੀ “ਤਸੋਉਰੇਕਿਆ”(ਇੱਕ ਕਿਸਮ ਦੀ ਮਾਸਟਿਕ ਅਤੇ ਮਚਲਿਪੀ ਵਾਲੀ ਮਿੱਠੀ ਡਬਲ ਰੋਟੀ)[
ਮਾਸਟਿਕ ਇੱਕ ਖ਼ੁਸ਼ਬੂਦਾਰ ਕੁਦਰਤੀ ਅੰਬਰ ਹੈ ਜੋ ਕਿ ਸਿਰਫ ਚਿਓਸ (ਪੂਰਬੀ ਅਏਗੇਆਂ ਦੇ ਟਾਪੂ) ਵਿੱਚ ਉੱਗਣ ਵਾਲੇ ਮਾਸਟਿਕ ਪੇੜ ਤੋਂ ਹੀ ਮਿਲਦੀ ਹੈ[ਇਸ ਪੁਰਾਤਨ ਮਾਸਟਿਕ ਨੂੰ ਵਰਤਨ ਦੇ ਕਈ ਤਰੀਕੇ ਹਨ ਜਿਵੇਂ ਕਿ ਇਹ ਭੋਜਨ ਅਤੇ ਕੇਕ ਨੂੰ ਖ਼ੁਸ਼ਬੂਦਾਰ ਬਣਾਉਦੀ ਹੈ, ਇਸ ਨੂੰ ਫਰਨੀਚਰ, ਸੰਗੀਤ ਸਾਜ਼, ਦਵਾਈ ਅਤੇ ਫਾਰਮਾਸਿਊਟੀਕਲ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ[