ਰਿਹਾਇਸ਼ੀ ਮਨਜ਼ੂਰੀ (ਅਧਿਕਾਰਿਕ ਰਿਹਾਇਸ਼ੀ ਮਨਜ਼ੂਰੀ) ਦਾ ਮਤਲਬ ਹੈ ਸਮਰੱਥ ਯੂਨਾਨੀ ਸਰਕਾਰ ਵਲੋਂ ਜਾਰੀ ਕੀਤਾ ਗਿਆ ਕਿਸੇ ਵੀ ਕਿਸਮ ਦਾ ਸਰਟੀਫਿਕੇਸ਼ਨ[ਇਹ ਨਿਰਭਰ ਕਰਦਾ ਹੈ ਕਿ ਕਿਸੇ ਕੋਲ ਕਿਸ ਸ਼੍ਰੇਣੀ ਦੀ ਰਿਹਾਇਸ਼ੀ ਮਨਜ਼ੂਰੀ ਹੈ ਜਿਸ ਦੀ ਬਿਨਾ ਤੇ ਕਿਸੇ ਨੂੰ ਯੂਨਾਨ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਆਗਿਆ ਹੈ (ਕਾਨੂੰਨ ੪੨੫੧/੨੦੧੪ ਦੀ ਧਾਰਾ ੧, ਪੈਰਾ ੧, ਹਾਸ਼ੀਏ ੧੬ ਦੇ ਅਨੁਸਾਰ)[
ਰਿਹਾਇਸ਼ੀ ਮਨਜ਼ੂਰੀ ਦੀ ਕਿਸਮਾਂ, ਦੇ ਨਾਲ ਮਨਜ਼ੂਰੀ ਦੀ ਸਬ-ਕਿਸਮਾਂ ਹੇਠ ਦਿੱਤੀਆਂ ਗਈਆਂ ਹਨ (ਕਾਨੂੰਨ ੪੨੫੧/੨੦੧੪ ਦੀ ਧਾਰਾ ੭, ਪੈਰਾ ੨ ਦੇ ਅਨੁਸਾਰ):
ਓ) ਕੰਮ ਦੇ ਮਕਸਦ ਲਈ ਰਿਹਾਇਸ਼ੀ ਮਨਜ਼ੂਰੀ
ਰਿਹਾਇਸ਼ੀ ਮੰਜੂਰੀ ਦੀ ਅਰਜ਼ੀ ਉਮੀਦਵਾਰ ਦੇ ਘਰ ਦੀ ਜਗ੍ਹਾ ਦੇ ਡੀਸੇਨਟ੍ਰ੍ਲਾਈਸਡ ਪ੍ਰਸ਼ਾਸਨ ਦੀ ਉਚਿਤ ਪਰਦੇਸੀ ਅਤੇ ਮਾਈਗਰੇਸ਼ਨ ਡਾਇਰੈਕਟੋਰੇਟ ਜਾਂ ਗ੍ਰਹਿ ਮੰਤਰਾਲੇ ਦੀ ਉਚਿਤ ਮਾਈਗਰੇਸ਼ਨ ਨੀਤੀ ਡਾਇਰੈਕਟੋਰੇਟ ਵਿੱਚ ਦਾਖਲ ਕੀਤੀ ਜਾ ਸਕਦੀ ਹੈ[(ਕਾਨੂੰਨ ੪੨੫੧/੨੦੧੪ ਦੀ ਧਾਰਾ ੮, ਪੈਰਾ ੨ ਦੇ ਇੱਕ ਪੂਰੇ ਯੂਨਾਨ ਦੇ ਡੀਸੇਨਟ੍ਰ੍ਲਾਈਸਡ ਪਰ੍ਸ਼ਾਸਨ ਬਾਰੇ ਜਾਣਕਾਰੀ ਹੇਠ ਦਿੱਤੀਆਂ ਵੈੱਬਸਾਈਟ ਵਿੱਚ ਲੱਭੀ ਜਾ ਸਕਦੀ ਹੈ:
ਜੇ ਤੁਹਾਡੇ ਕੋਲ ਇੰਟਰਨੈੱਟ ਹੈ ਇਸ ਵੈੱਬ ਐਡਰੈੱਸ: http://pf.emigrants.ypes.gr/pf ਪਫ ਦੇ ਨਾਲ ਸਿਸਟਮ ਵਿੱਚ ਜਾ ਕੇ ਆਪਣਾ ਨਾਮ ਤੇ ਪਾਸਪੋਰਟ ਨੰਬਰ ਪਾਓ ਅਤੇ ਆਪਣੀ ਅਰਜ਼ੀ ਦੀ ਸਥਿਤੀ ਦੇਖਦੇ ਰਹੋ. ਇਸ ਤਰੀਕੇ ਨਾਲ ਤੁਸੀ ਪਰਦੇਸੀ ਅਤੇ ਮਾਈਗਰੇਸ਼ਨ ਡਾਇਰੈਕਟੋਰੇਟ ਜਾਣ ਤੋਂ ਅਤੇ ਮੁਸ਼ਕਲ, ਭੀੜ ਤੇ ਕਤਾਰ ਤੋਂ ਵੀ ਬਚੋਗੇ[ਜੇ ਤੁਹਾਡੇ ਕੋਲ ਇੰਟਰਨੈੱਟ ਨਹੀ ਹੈ ਤਾਂ ਪਿਛੇ ਦਿੱਤੀਆਂ ਗਾਈਆਂ ਸਮਰੱਥ ਅਥਾਰਟੀ ਨੂੰ ਪੁੱਛੋ[
ਸ਼ੁਰੂਆਤੀ ਰਿਹਾਇਸ਼ੀ ਮਨਜ਼ੂਰੀ ਦੋ ਸਾਲ ਦੇ ਲਈ ਯੁਕਤ ਹੁੰਦੀ ਹੈ ਅਤੇ ਹਰ ਇੱਕ ਨਵਿਆਉਣ ਦੀ ਮਿਆਦ ਤਿੰਨ ਸਾਲ ਦੀ ਹੁੰਦੀ ਹੈ[
(ਕਾਨੂੰਨ ੪੨੫੧/੨੦੧੪ ਦੀ ਧਾਰਾ ੭, ਪੈਰਾ 5 ਦੇ ਅਨੁਸਾਰ ਅਤੇ ਉਸੇ ਕੋਡ ਦੇ ਖਾਸ ਪ੍ਰਬੰਧ ਅਧੀਨ)
It depends! Any residence permit states whether access to the labour market is permitted.
(ਕਾਨੂੰਨ ੪੨੫੧/੨੦੧੪ ਦੀ ਧਾਰਾ ੭, ਪੈਰਾ ੩ ਦੇ ਅਨੁਸਾਰ ਅਤੇ ਉਸੇ ਕੋਡ ਦੇ ਖਾਸ ਪ੍ਰਬੰਧ ਅਧੀਨ)
ਹਾਂ! ਸ਼ੁਰੂਆਤੀ ਰਿਹਾਇਸ਼ੀ ਮੰਜੂਰੀ ਜਾਰੀ ਕਰਨ ਲਈ ਅਰਜ਼ੀ ਨੂੰ ਪੇਸ਼, ਹੋਰ ਸਮਰਥਨ ਦਸਤਾਵੇਜ਼ਾਂ ਨੂੰ ਪੇਸ਼ ਅਤੇ ਰਿਹਾਇਸ਼ੀ ਮਨਜ਼ੂਰੀ ਜਾਂ ਨਕਾਰਾਤਮਕ ਫੈਸਲੇ ਜਾਂ ਆਪਣੀ ਫਾਇਲ ਦੇ ਹੋਰ ਦਸਤਾਵੇਜ਼ ਨੂੰ ਸਵੀਕਾਰ ਕਰਨਾ, ਸਮਰੱਥ ਅਥਾਰਟੀ ਵਿੱਚ ਤੁਹਾਡੇ ਦੁਆਰਾ ਜਾਂ ਤੁਹਾਡੇ ਵਕੀਲ ਜਾਂ ਪਹਿਲੀ ਡਿਗਰੀ ਵਾਲੇ ਰਿਸ਼ਤੇਦਾਰ ਜਿਵੇਂ ਕੀ ਪਤੀ/ਪਤਨੀ, ਮਾਤਾ-ਪਿਤਾ ਅਤੇ ਬਾਲਗ ਬੱਚਿਆਂ ਦੁਆਰਾ ਕੀਤਾ ਜਾ ਸਕਦਾ ਹੈ[(ਕਾਨੂੰਨ ੪੨੫੧/੨੦੧੪ ਦੀ ਧਾਰਾ ੮, ਪੈਰਾ ੨, ਉਪ ਭਾਗ ਬੀ ਦੇ ਅਨੁਸਾਰ)[
ਤੁਹਾਨੂੰ ਕਾਨੂੰਨ ੪੨੫੧/੨੦੧੪ ਦੇ ਅਨੁਸਾਰ ਰਿਹਾਇਸ਼ੀ ਮਨਜ਼ੂਰੀ ਦੀ ਅਰਜ਼ੀ ਲਈ ਜ਼ਰੂਰੀ ਸਮਰਥਕ ਦਸਤਾਵੇਜ਼ ਦਾ ਕੋਡ ਹੇਠ ਲਭ ਜਾਵੇਗਾ (ਅਤਤੀਕਾ ਦੇ ਡੀਸੇਨਟ੍ਰ੍ਲਾਈਸਡ ਪਰ੍ਸ਼ਾਸਨ ਵਿੱਚ ਸਭ ਤੋਂ ਆਮ ਮਾਮਲੇ)
ਅਨੁਵਾਦ ਸੇਵਾ ਦਾ ਕੰਮ ਹੈ ਜਾਇਜ ਤਰੀਕੇ ਨਾਲ ਜਨਤਕ ਅਤੇ ਪ੍ਰਾਈਵੇਟ ਦਸਤਾਵੇਜ਼ਾਂ ਦਾ ਅਨੁਵਾਦ ਕਰਨਾ[ਵਿਦੇਸ਼ੀ ਜਨਤਕ ਦਸਤਾਵੇਜ਼ ਦਾ ਅਨੁਵਾਦ ਸਿਰਫ ਤਾਂ ਹੀ ਕੀਤਾ ਜਾਂਦਾ ਹੈ ਜਦੋਂ ਇਹਨਾ ਤੇ ਉਹਨਾ ਦੇਸ਼ਾਂ ਦੀ ਅਪੋਸਟੀਲ ਸਟਪ ਲੱਗੀ ਹੋਵੇ ਜੋ ਹੇਗ ਕਨਵੈਨਸ਼ਨ ਦੀਆਂ ਪਾਰਟੀਆਂ ਹਨ[ਹੋਰ ਮਾਮਲਿਆਂ ਵਿੱਚ ਦਸਤਾਵੇਜ਼ ਦੇ ਮੁੱਢ ਦੇ ਦੇਸ਼ ਵਿੱਚ ਯੂਨਾਨੀ ਕੌਂਸਲਰ ਅਥਾਰਟੀ ਜਾਂ ਯੂਨਾਨ ਵਿੱਚ ਅਜਿਹੇ ਦੇਸ਼ ਦੀ ਕੌਂਸਲਰ ਅਥੌਰਟੀ ਤੋਂ ਦਸਤਾਵੇਜ਼ ਨੂੰ ਪ੍ਰਮਾਣਿਤ ਹੋਣਾ ਚਾਹੀਦਾ ਹੈ ਅਤੇ ਫਿਰ ਵਿਦੇਸ਼ ਮਾਮਲੇ ਮੰਤਰਾਲੇ ਦੇ ਅੰਦਰ ਸਥਾਪਿਤ, ਨਾਗਰਿਕਾਂ ਅਤੇ ਵਿਦੇਸ਼ ਵਿੱਚ ਰਹਿ ਰਹੇ ਯੂਨਾਨੀਆਂ ਲਈ ਸੇਵਾ ਕੇਂਦਰ (ਕੇਪ੍ਪਾ) ਦਾ ਪ੍ਰਮਾਣਿਕਤਾ ਵਿਭਾਗ ਜਾਂ ਠੇਸ੍ਸਾਲੋਨਿਕੀ ਅੰਤਰਰਾਸ਼ਟਰੀ ਰਿਸ਼ਤੇ ਸੇਵਾ (ਵਾਏ.ਦੀ.ਏਸ) ਦੇ ਅੰਦਰ ਸਥਾਪਿਤ ਵੈਧਤਾ ਦੇ ਦਫ਼ਤਰ (ਯੂਨਾਨ ਵਿੱਚ ਵਿਦੇਸ਼ੀ ਡਿਪਲੋਮੈਟਿਕ ਅਤੇ ਕੌਂਸਲਰ ਅਥਾਰਟੀ ਦੀ ਮਾਨਤਾ ਮੁਲਾਜ਼ਮ ਦੇ ਦਸਤਖਤ ਦੀ ਪ੍ਰਮਾਣਿਕਤਾ ਲਈ) ਤੋਂ[
ਅਲਬਾਨੀਆ, ਜਾਰਜੀਆ, ਕਿਰਗਿਸਤਾਨ, ਮੰਗੋਲੀਆ, ਪੇਰੂ ਅਤੇ ਉਜ਼ਬੇਕਿਸਤਾਨ ਦੁਆਰਾ ਜਾਰੀ ਦਸਤਾਵੇਜ਼ ਬਾਰੇ ਦੇਸ਼ ਜਿਨਾ ਲਈ ਯੂਨਾਨ ਨੇ ਹੇਗ ਕਨਵੈਨਸ਼ਨ ਵਿੱਚ ਤਾਜਪੋਸ਼ੀ ਦੇ ਸਬੰਧ ਵਿੱਚ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ ਅਤੇ ਜੱਦ ਤਕ ਅਜਿਹੇ ਇਤਰਾਜ਼ ਜਾਇਜ ਹਨ, ਦਸਤਾਵੇਜ਼ ਸਿਰਫ ਕਾਬਲ ਯੂਨਾਨੀ ਕੌਂਸਲਰ ਅਥਾਰਟੀ ਦੁਆਰਾ ਪ੍ਰਮਾਣਿਤ ਕੀਤੇ ਜਾ ਸਕਦੇ ਹਨ[ਜਿਹੜੇ ਮੁਲਕ ਹੇਗ ਕਨਵੈਨਸ਼ਨ ਦੀ ਪਾਰਟੀਆਂ ਨਹੀ ਹਨ, ਉਹਨਾ ਨੂੰ ਯੂਨਾਨੀ ਕੌਂਸਲਰ ਅਥਾਰਟੀ ਦੀ ਪ੍ਰਮਾਣਿਕਤਾ ਦੀ ਲੋੜ ਹੁੰਦੀ ਹੈ[
ਜੇ ਦਸਤਾਵੇਜ਼ ਯੂਨਾਨ ਵਿੱਚ ਵਿਦੇਸ਼ੀ ਡਿਪਲੋਮੈਟਿਕ ਅਤੇ ਕੌਂਸਲਰ ਅਥਾਰਟੀ ਤੋਂ ਹਨ ਤਾਂ ਯੂਨਾਨੀ ਵਿਦੇਸ਼ ਮੰਤਰਾਲੇ ਦੇ ਨਾਗਰਿਕਾਂ ਅਤੇ ਵਿਦੇਸ਼ ਵਿੱਚ ਰਹਿ ਰਹੇ ਯੂਨਾਨੀਆਂ ਲਈ ਸੇਵਾ ਕੇਂਦਰ (ਕੇਪ੍ਪਾ) ਦਾ ਪ੍ਰਮਾਣਿਕਤਾ ਵਿਭਾਗ ਜਾਂ ਠੇਸ੍ਸਾਲੋਨਿਕੀ ਅੰਤਰਰਾਸ਼ਟਰੀ ਰਿਸ਼ਤੇ ਸੇਵਾ (ਵਾਏ.ਦੀ.ਏਸ) ਦੇ ਅੰਦਰ ਸਥਾਪਿਤ ਵੈਧਤਾ ਦਫ਼ਤਰ ਦੇ ਪ੍ਰਮਾਣਿਕਤਾ ਵਿਭਾਗ ਤੋਂ ਪ੍ਰਮਾਣਿਤ ਹੋਣ ਦੀ ਲੋੜ ਹੁੰਦੀ ਹੈ ਉਹ ਮਾਮਲੇ ਛੱਡ ਕੇ ਜਿਨਾ ਲਈ ਯੂਨਾਨ ਇਕ ਪਾਰਟੀ ਹੈ (ਉਦਾਹਰਨ ਲਈ, ਲੰਡਨ ਕਨਵੈਨਸ਼ਨ) ਦੁਵੱਲੇ ਜਾਂ ਬਹੁ ਸਮਝੌਤੇ ਦੇ ਕਾਰਨ ਦਸਤਾਵੇਜ਼ ਪ੍ਰਮਾਣਿਕਤਾ ਫਰਜ਼ਾਂ ਤੋਂ ਛੋਟ ਹਨ[
ਵਿਦੇਸ਼ੀ ਅਥਾਰਟੀ ਨੂੰ ਪੇਸ਼ ਕਰਨ ਲਈ ਯੂਨਾਨੀ ਜਨਤਕ ਦਸਤਾਵੇਜ਼ ਬਾਰੇ, ਇਹ ਜ਼ਰੂਰੀ ਹੈ ਕਿ ਅਜਿਹੇ ਦਸਤਾਵੇਜ਼ ਅਸਲ ਜਾਂ ਪ੍ਰਮਾਣਿਤ ਕਾਪੀ ਹੋਣ[ਗ੍ਰਹਿ ਮੰਤਰਾਲੇ ਦੇ ਲਾਗੂ ਸਰਕੂਲਰ ਦੇ ਆਧਾਰ ਤੇ ਜਾਰੀ ਅਥਾਰਟੀ ਨੂੰ ਸਬੰਧਤ ਵਿਅਕਤੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਅੰਤਲੀ ਮੰਜ਼ਿਲ ਦੇ ਦੇਸ਼ ਤੇ ਨਿਰਭਰ ਕੇਹੜੀ ਕਾਨੂੰਨੀ ਪ੍ਰਮਾਣਿਕਤਾ ਦੀ ਵਿਧੀ ਮੰਨੀ ਜਾਏਗੀ[ਸਾਰੇ ਕੇਸ ਵਿੱਚ, ਯੂਨਾਨੀ ਦਸਤਾਵੇਜ਼ ਦੇ ਸਹੀ ਪ੍ਰਮਾਣਿਕਤਾ ਲਈ ਜ਼ਿੰਮੇਵਾਰੀ ਜਿਹੜੇ ਕਿ ਵਿਦੇਸ਼ ਭੇਜੇ ਗਏ ਹਨ ਅਨੁਵਾਦ ਦੀ ਬੇਨਤੀ ਕਰਨ ਵਾਲੇ ਵਿਅਕਤੀ ਦੀ ਹੁੰਦੀ ਹੈ[
ਹੋਰ ਖਾਸ ਤੌਰ ਤੇ, ਜੇ ਯੂਨਾਨੀ ਜਨਤਕ ਦਸਤਾਵੇਜ਼ ਹੇਗ ਕਨਵੈਨਸ਼ਨ ਦੀ ਇੱਕ ਦੇਸ਼ ਪਾਰਟੀ ਨੂੰ ਪੇਸ਼ ਕਰਨੇ ਹੋਣ ਤਾਂ ਅਜਿਹੇ ਦਸਤਾਵੇਜ਼ ਅਪੋਸਟੀਲ ਦੁਆਰਾ ਪ੍ਰਮਾਣਿਤ ਕੀਤੇ ਜਾਣੇ ਚਾਹੀਦਾ ਹਨ ਜੇ ਅੰਤਲੀ ਮੰਜ਼ਿਲ ਦਾ ਦੇਸ਼ ਹੇਗ ਕਨਵੈਨਸ਼ਨ ਦੀ ਪਾਰਟੀ ਨਹੀ ਹੈ (ਜਾਂ ਯੂਨਾਨ ਨੇ ਇਸ ਦੇਸ਼ ਦੇ ਸਬੰਧ ਵਿੱਚ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ ਦੇ ਮਾਮਲੇ ਚ) ਤਾਂ ਅਜਿਹੇ ਦਸਤਾਵੇਜ਼ ਕਾਬਲ ਯੂਨਾਨੀ ਪਬਲਿਕ ਅਥਾਰਟੀ (ਸਮਰੱਥ ਅਧਿਕਾਰੀ ਦੇ ਦਸਤਖਤ ਦੀ ਪ੍ਰਮਾਣਿਕਤਾ) ਦੁਆਰਾ ਪ੍ਰਮਾਣਿਤ ਕੀਤਾ ਜਾਣੇ ਚਾਹੀਦੇ ਹਨ ਅਤੇ ਫਿਰ ਕੇਪ੍ਪਾ ਦੀ ਪ੍ਰਮਾਣਿਕਤਾ ਵਿਭਾਗ ਜਾਂ ਠੇਸ੍ਸਾਲੋਨਿਕੀ ਅੰਤਰਰਾਸ਼ਟਰੀ ਰਿਸ਼ਤੇ ਸੇਵਾ ਦੀ ਪ੍ਰਮਾਣਿਕਤਾ ਦਫ਼ਤਰ (ਵਾਏ.ਦੀ.ਏਸ) ਦੁਆਰਾ[
Validation Department of KEPPA
ਪਬਲਿਕ ਦਸਤਾਵੇਜ਼ ਹੇਗ ਕਨਵੈਨਸ਼ਨ ਵਿੱਚ ਮੁਹੱਈਆ ਲਈ ਦਸਤਾਵੇਜ਼ ਹਨ[
ਜਨਤਕ ਲਈ ਖੋਲ੍ਹਣ ਦਾ ਸਮਾਂ: ਸਵੇਰੇ ੯ ਵਜੇ ਤੋਂ ਦੁਪਿਹਰ ੧ ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ
ਸੰਪਰਕ ਨੰਬਰ
ਪਹਲਾ ਵਿਭਾਗ: ਅਲਬਾਨੀ ਅਤੇ ਪੂਰਬੀ ਯੂਰਪੀ ਭਾਸ਼ਾ: ੨੧੦-੩੨੮੫੭੪੩, ੨੧੦-੩੨੮੫੭੪੮, ੨੧੦-੩੨੮੫੭੪੭;
ਦੁੱਜਾ ਵਿਭਾਗ: ਅੰਗਰੇਜ਼ੀ, ਹਿਬਰੂ ਅਤੇ ਚੀਨੀ: ੨੧੦-੩੨੮੫੭੩੧, ੨੧੦-੩੨੮੫੭੩੭, ੨੧੦-੩੨੮੫੭੩੨;
ਤੀਜਾ ਵਿਭਾਗ: ਅਰਬੀ ਅਤੇ ਪੱਛਮੀ ਯੂਰਪੀ ਭਾਸ਼ਾ: ੨੧੦-੩੨੮੫੭੨੩, ੨੧੦-੩੨੮੫੭੨੬, ੨੧੦-੩੨੮੫੭੩੦;
4 ਵਿਭਾਗ: ਜਨਤਕ ਅਧਿਕਾਰੀ ਲਈ ਅਨੁਵਾਦ: 210-3285712, 210-3285764, 210-3285760
FAX: 210-3285777
ਯਾਦ ਰੱਖੋ!
ਅਨੁਵਾਦ ਸੇਵਾ ਅਨੁਵਾਦਕ ਦੇ ਦਸਤਖਤ ਦੀ ਪ੍ਰਮਾਣਿਕਤਾ ਨੂੰ ਪ੍ਰਮਾਣਿਤ ਕਰਦੀ ਹੈ[ਸਿਰਫ਼ ਅਨੁਵਾਦਕ ਅਨੁਵਾਦ ਦੀ ਸ਼ੁੱਧਤਾ ਦੇ ਲਈ ਜ਼ਿੰਮੇਵਾਰ ਹਨ[
ਅਨੁਵਾਦਾਂ ਨੂੰ ਮੋਹਰ ਲਾਈ ਜਾਂਦੀ ਹੈ ਅਤੇ ਅਨੁਵਾਦ ਲਈ ਪੇਸ਼ ਕਿੱਤੇ ਗਏ ਦਸਤਾਵੇਜਾਂ ਦੇ ਨਾਲ ਇਕੱਠਾ ਕਰਕੇ ਰਖਿਆ ਜਾਂਦਾ ਹੈ ਤਾਂ ਕਿ ਉਹ ਇਕ ਸੈੱਟ ਦੇ ਰੂਪ ਵਿੱਚ ਕਾਇਮ ਰਹਿਣ[
ਅਨੁਵਾਦ ਦੇ ਲਈ ਪੜ੍ਹਾਈ, ਪਛਾਣ ਕਾਰਡ, ਪਾਸਪੋਰਟ ਜਾਂ ਡਰਾਈਵਿੰਗ ਲਾਈਸੰਸ ਦੇ ਖਿਤਾਬ ਪੇਸ਼ ਕਰਨ ਲਈ ਸਾਰੇ ਲੋਕਾਂ ਤੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਦਿਆਲਤਾ ਨਾਲ ਅਜਿਹੇ ਦਸਤਾਵੇਜ਼ਾਂ ਦੀ ਸਿਰਫ ਪ੍ਰਮਾਣਿਤ ਕਾਪੀ ਵਰਤਣ[
ਅਨੁਵਾਦ ਸੇਵਾ ਹੇਠ ਭਾਸ਼ਾ ਵਿਚ ਅਨੁਵਾਦ ਸੇਵਾ ਦੇ ਹਰ ਕਿਸਮ ਦੇ ਦੀ ਪੇਸ਼ਕਸ਼ ਕਰਦੀ ਹੈ:
ਹੇਠ ਅਨੁਵਾਦ ਪ੍ਰਤੀ ਪੰਨਾ ਲਾਗਤ ਦੇ ਨਾਲ ਨਾਲ ਦਸਤਾਵੇਜ਼ ਦੇ ਵਰਗ ਵੀ ਦਿੱਤੇ ਗਏ ਹਨ:
ਦਸਤਾਵੇਜ਼ਾਂ ਦੇ ਵਰਗ ਅਤੇ ਪੈਸੇ ਪ੍ਰਤੀ ਪੰਨੇ ਦੇ ਅਨੁਵਾਦ ਲਾਈ
ਦਸਤਾਵੇਜ਼ਾਂ ਦੇ ਵਰਗ | ਸਧਾਰਨ ਵਿਧੀ | ਤਤਕਾਲ ਵਿਧੀ |
ਓ | 8.50 € | 12.00 € |
ਅ | 9.50€ | 14,00 € |
ੲ | 14,00 € | 20,00 € |
ਸ | 15,00 € | 21,00 € |
ਸੁਮੇਲ ਵਿਭਾਗ ਨੂੰ ਮੰਗਾਂ ਪੇਸ਼ ਕਰਨਾ
ਜਿਹੜੇ ਨਾਗਰਿਕ ਅਨੁਵਾਦ ਸੇਵਾ ਕਰਾਉਣ ਲਈ ਨਹੀ ਜਾ ਸਕਦੇ ਉਹ ਈ ਏਲ ਟੀ ਏ ਕੋਰੀਅਰ ਜਾਂ ਆਪਣੀ ਪਸੰਦ ਦੀ ਇੱਕ ਪ੍ਰਾਈਵੇਟ ਕੋਰੀਅਰ ਕੰਪਨੀ ਦੁਆਰਾ ਸੰਬੰਧਿਤ ਫੀਸ ਦਾ ਭੁਗਤਾਨ ਕਰਕੇ ਦਸਤਾਵੇਜ਼ ਭੇਜ ਸਕਦੇ ਹਨ ਅਤੇ ਕੋਰੀਅਰ ਕੰਪਨੀ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ ਕੈਸ਼ੀਅਰ ਨੂੰ ਦਸਤਾਵੇਜ਼ ਪੇਸ਼ ਕਰਨ, ਅਨੁਵਾਦ ਦੀ ਫੀਸ ਦਾ ਭੁਗਤਾਨ ਕਰਨ ਅਤੇ ਅਨੁਵਾਦ ਕੀਤੇ ਦਸਤਾਵੇਜ਼ਾਂ ਨੂੰ ਚੁੱਕਣ ਵੀ[ਜਦੋਂ ਨਾਗਰਿਕ ਆਪਣੇ ਦਸਤਾਵੇਜ਼ ਠੀਕ ਤਰਾਂ ਪ੍ਰਮਾਣਿਤ ਹੋਣ ਦੀ ਪੁਸ਼ਟੀ ਕਰਦਾ ਹੈ ਤਾਂ ਉਹ ਕੋਰੀਅਰ ਕੰਪਨੀ ਨੂੰ ਫਿਰ ਦਸਤਾਵੇਜ਼ ਅਤੇ ਅਨੁਵਾਦ ਫੀਸ ਦੇ ਸਕਦਾ ਹੈ, ਜੋ ਕਿ ਅਨੁਵਾਦ ਸੇਵਾ ਨੂੰ ਦਸਤਾਵੇਜ਼ ਪਹੁੰਚਾਏ ਅਤੇ ਸੰਬੰਧਿਤ ਰਸੀਦ ਤੇ ਮਨੋਨੀਤ ਦਿਨ ਤੇ ਪੂਰਾ ਅਨੁਵਾਦ ਚੁੱਕੇ[ਧਿਆਨ ਰਖਣਾ ਕਿ ਕਾਗਜ਼ ਦੀ ਇੱਕ ਵੱਖਰੀ ਸ਼ੀਟ ਦੀ ਪ੍ਰਮਾਣਿਕਤਾ, ਅਨੁਵਾਦ ਦਾ ਇੱਕ ਵਧੀਕ ਪੰਨਾ ਮੰਨਿਆ ਜਾਂਦਾ ਹੈ[
ਧਿਆਨ!ਜਦੋਂ ਕੋਈ ਤੀਜੀ ਪਾਰਟੀ ਦੀ ਥਾਂ ਤੇ ਅਨੁਵਾਦ ਸੇਵਾ ਨੂੰ ਦਸਤਾਵੇਜ਼ ਪੇਸ਼ ਕਰਦਾ ਅਤੇ ਨੂੰ ਚੁੱਕਦਾ ਹੈ ਤਾਂ ਉਸ ਨੂੰ ਸੰਬੰਧਤ ਕਾਨੂੰਨੀ ਅਧਿਕਾਰ ਪ੍ਰਦਾਨ ਕਰਨ ਲਈ ਕਿਹਾ ਜਾਏਗਾ (ਅਟਾਰਨੀ ਦੀ ਸ਼ਕਤੀ)
• ਡਾਕ ਪਤਾ ਹੈ: ਅਨੁਵਾਦ ਸੇਵਾ
੧੦ ਆਰਿਓਨੋਸ ਏਸਟੀ, ਪ੍ਸਿਰਰੀ
੧੦੫੫੪ ਏਥੇੰਸ