ਪ੍ਰਸ਼ਾਸਕੀ ਸਿਸਟਮ

ਭੂਗੋਲ, ਜਨਗਣਨਾ ਜਾਣਕਾਰੀ
ਸਭਿਆਚਾਰ, ਪਰੰਪਰਾ

ਇਮੀਗ੍ਰੇਸ਼ਨ ਨੀਤੀ

ਸਿਹਤ, ਲੇਬਰ, ਪੜਾਈ

ਸੇਵਾ, ਸੰਸਥਾ, ਸਲਾਹ

ਤੁਸੀਂ ਇੱਥੇ ਹੋ:  ਇਮੀਗ੍ਰੇਸ਼ਨ ਨੀਤੀ / ਅ) ਨਾਗਰਿਕਤਾ, ਸੁਭਾਵਿਕਤਾ

ਅ) ਨਾਗਰਿਕਤਾ, ਸੁਭਾਵਿਕਤਾ

Ιθαγένεια-Πολιτογράφηση

ਯੂਨਾਨੀ ਨਾਗਰਿਕਤਾ ਦਾ ਕੀ ਮਤਲਬ ਹੈ?

ਯੂਨਾਨੀ ਨਾਗਰਿਕਤਾ ਇੱਕ ਵਿਅਕਤੀ ਅਤੇ ਇੱਕ ਰਾਜ ਵਿਚਕਾਰ ਕਾਨੂੰਨੀ ਰਿਸ਼ਤਾ ਹੁੰਦੀ ਹੈ.

ਸੁਭਾਵਿਕਤਾ ਦਾ ਕੀ ਮਤਲਬ ਹੈ?

ਸੁਭਾਵਿਕਤਾ ਵਿਦੇਸ਼ੀ ਪ੍ਰਵਾਸੀ (ਯੂਨਾਨੀ ਸਰਹੱਦ ਦੇ ਬਾਹਰ ਯੂਨਾਨੀ ਮੂਲ ਦੇ ਆਬਾਦੀ) ਅਤੇ ਅੱਲੋਜੇਨਿਕ ਵਿਦੇਸ਼ੀ (ਦੂਜੇ ਦੇਸ਼ ਦੇ ਨਾਗਰਿਕ) ਲਈ ਯੂਨਾਨੀ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ[

ਮੈਂ ਕਿਸ ਤਰੀਕੇ ਨਾਲ ਯੂਨਾਨੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹਾਂ?

➢ ਜਨਮ ਤੋਂ

  1. ਯੂਨਾਨੀ ਮਾਂ-ਪਿਓ ਦੇ ਬੱਚੇ ਨੂੰ ਉਸ ਦੇ ਜਨਮ ਤੇ ਯੂਨਾਨੀ ਨਾਗਰਿਕਤਾ ਪ੍ਰਾਪਤੀ ਹੁੰਦੀ ਹੈ.
  2. ਯੂਨਾਨੀ ਨਾਗਰਿਕਤਾ ਯੂਨਾਨ ਵਿੱਚ ਇੱਕ ਬੱਚੇ ਨੂੰ ਜਨਮ ਤੇ ਹੀ ਹਾਸਲ ਹੋ ਜਾਂਦੀ ਹੈ, ਜੱਦੋਂ

    • ਓ)ਜੱਦੋਂ ਮਾਤਾ-ਪਿਤਾ ਵਿਚੋਂ ਇਕ ਯੂਨਾਨ ਵਿੱਚ ਪੈਦਾ ਹੋਇਆ ਹੋਏ ਅਤੇ ਜਨਮ ਤੋਂ ਹੀ ਦੇਸ਼ ਵਿਚ ਪੱਕੇ ਤੌਰ ਰਹਿੰਦਾ ਹੋਏ

      ਅ)ਬੱਚੇ ਨੂੰ ਜਨਮ ਤੇ ਇੱਕ ਹੋਰ ਵਿਦੇਸ਼ੀ ਨਾਗਰਿਕਤਾ ਹਾਸਲ ਨਹੀ ਹੋ ਸਕਦੀ, ਨਾ ਹੀ ਇਸ ਨੂੰ ਵਿਦੇਸ਼ੀ ਅਧਿਕਾਰੀ ਨੂੰ ਮਾਂ-ਪਿਓ ਦੇ ਇੱਕ ਸਬੰਧਤ ਐਲਾਨ ਤੇ ਵਿਦੇਸ਼ੀ ਨਾਗਰਿਕਤਾ ਹਾਸਲ ਹੋ ਸਕਦੀ ਹੈ,ਜੇ ਮਾਂ-ਪਿਓ ਦੀ ਨਾਗਰਿਕਤਾ ਦੇ ਕਾਨੂੰਨ ਨੂੰ ਅਜਿਹੇ ਐਲਾਨ ਦੇ ਅਧੀਨ ਕਰਨ ਦੀ ਲੋੜ ਹੈ ਜੋ ਅਣਜਾਣ ਨਾਗਰਿਕਤਾ ਦਾ ਹੈ[

      ੲ) ਪਰ, ਜਨਮ ਤੇ ਹਾਸਲ ਕੀਤਾ ਜਾ ਸਕਦੀ ਵਿਦੇਸ਼ੀ ਨਾਗਰਿਕਤਾ ਨੂੰ ਸਥਾਪਤ ਕਰਨ ਦੀ ਅਸਮਰਥਤਾ , ਮਾਂ-ਪਿਓ ਦੇ ਸਹਿਯੋਗ ਤੋਂ ਇਨਕਾਰ ਕਰਨ ਦੇ ਕਾਰਨ ਨਹੀ ਹੈ.

ਇਹ ਇਸ ਪਾਠ ਨੂੰ ਲਿਖਿਆ ਗਿਆ ਹੈ ਕਿ ਵਾਰ 'ਤੇ, ਯੂਨਾਨੀ ਸਿਟੀਜ਼ਨਸ਼ਿਪ ਕੋਡ ਨੂੰ ਇਸ ਦੇ ਪ੍ਰਬੰਧ ਵਿਚ ਸੁਧਾਰ ਕਰਨ ਲਈ, 25.05.15, ਜਦ ਤੱਕ ਜਨਤਕ ਆਨਲਾਈਨ ਸਲਾਹ-ਮਸ਼ਵਰੇ ਦੇ ਅਧੀਨ ਰੱਖਿਆ ਗਿਆ ਹੈ, ਜੋ ਕਿ ਨੋਟ ਕੀਤਾ ਜਾਣਾ ਚਾਹੀਦਾ ਹੈ.

ਕੀ ਇੱਕ ਕੱਲੀ ਮਾਂ ਜਾਂ ਪਿਓ (ਕੱਲੀ ਮਾਂ ਜਾਂ ਪਿਓ ਦਾ ਪਰਿਵਾਰ) ਆਪਣੇ ਬੱਚੇ ਨੂੰ ਯੂਨਾਨੀ ਨਾਗਰਿਕਤਾ ਹਾਸਲ ਕਰਾਉਣ ਲਈ ਅਰਜ਼ੀ (ਉੱਪਰ ਦਿੱਤੇ ਗਏ ਤਰੀਕੇ ਨਾਲ) ਦੇ ਸਕਦਾ ਹੈ?

ਹਾਂ!

➢ ਮਾਨਤਾ ਦੇ ਕੇ

  • ਵਿਆਹ ਤੋਂ ਬਿਨਾ ਪੈਦਾ ਹੋਇਆ ਬੱਚਾ ਜਿਸ ਨੂੰ ਇਕ ਯੂਨਾਨੀ ਕੌਮੀ ਦੀ ਮਰਜ਼ੀ ਨਾਲ ਜ ਪੂਰੀ ਨਿਆਇਕ ਰਸੀਦ ਦੇ ਕੇ ਕਾਨੂੰਨੀ ਤੌਰ ਤੇ ਮਾਨਤਾ ਮਿਲਦੀ ਹੈ ਅਤੇ ਉਹ ਇੱਕ ਯੂਨਾਨੀ ਨਾਗਰਿਕ ਬਣ ਜਾਂਦਾ ਹੈ ਜੱਦ ਉਹ ਵਿਦੇਸ਼ੀ ਬੱਚੇ ਪਰਵਾਨਗੀ ਦੇ ਦੌਰਾਨ ਨਾਬਾਲਗ ਹੋਵੇ (੧੮ ਸਾਲ ਦੀ ਉਮਰ ਤੋਂ ਘੱਟ)[
➢ ਗੋਦ ਲੈ ਕੇ
  • ਜਿਸ ਦਿਨ ਇੱਕ ਯੂਨਾਨੀ ਕੌਮੀ ਇੱਕ ਨਾਬਾਲਗ ਨੂੰ ਗੋਦ ਲੈਂਦਾ ਹੈ ਉਸ ਦਿਨ ਤੋਂ ਉਹ ਨਾਬਾਲਗ ਯੂਨਾਨੀ ਬਣ ਜਾਂਦਾ ਹੈ
➢ ਸੁਭਾਵਿਕਤਾ ਨਾਲ

ਸੁਭਾਵਿਕਤਾ ਦੀ ਪ੍ਰਕਿਰਿਆ ਕੀ ਹੈ?

ਹਰ ਇੱਕ ਪਾਲਿਕਾ ਦੇ ਡੀਸੇਨਟ੍ਰ੍ਲਾਈਸਡ ਪਰ੍ਸ਼ਾਸਨ ਇਸ ਮਾਮਲੇ ਲਈ ਜ਼ਿੰਮੇਵਾਰ ਹਨ[ਨਗਰਪਾਲਿਕਾ ਦੇ ਅਨੁਸਾਰ ਜਿਸ ਵਿੱਚ ਤੁਸੀਂ ਰਹਿੰਦੇ ਹੋ ਸੁਭਾਵਿਕਤਾ ਦਾ ਸਮਰੱਥ ਵਿਭਾਗ ਨੂੰ ਸੁਭਾਵਿਕਤਾ ਦੀ ਅਰਜ਼ੀ ਪੇਸ਼ ਕਰਨ ਨਾਲ[ਹੇਠ ਦਿੱਤੀ ਸਾਰਣੀ ਵਿੱਚ ਤੁਸੀਂ ਸੁਭਾਵਿਕਤਾ ਕਾਰਜ ਦੇ ਸਾਰੇ ਲੋੜ ਦੇ ਕਦਮ ਵੇਖ ਸਕਦੇ ਹੋ[ ਗ੍ਰਹਿ ਮੰਤਰਾਲੇ ਦੇ ਸੁਭਾਵਿਕਤਾ ਕਾਰਵਾਈ ਨਾਲ ਜੁੜੇ ਟੇਬਲ ਨੂੰ ਹੇਠ ਦਿੱਤੇ ਲਿੰਕ ਵਿੱਚ ਲੱਭਿਆ ਜਾ ਸਕਦਾ ਹੈ: link

ਹੇਠ ਤੁਸੀਂ ਵੇਖ ਸਕਦੇ ਹੋ ਅਤਤੀਕਾ ਦੇ ਡੀਸੇਨਟ੍ਰ੍ਲਾਈਸਡ ਪ੍ਰਸ਼ਾਸਨ ਨੇ 7 ਸੁਭਾਵਿਕਤਾ ਦੇ ਕਦਮ ਵਿਸਥਾਰ ਵਿੱਚ ਦਿੱਤੇ ਹਨ:

ਕਦਮ ੧: ਸਹਾਇਤਾ ਦਸਤਾਵੇਜ਼:

  • 1 ਫੋਟੋ
  • ਸੁਭਾਵਿਕਤਾ ਦੀ ਘੋਸ਼ਣਾ[ਇਹ 2 ਯੂਨਾਨੀ ਗਵਾਹ ਦੇ ਨਾਲ ਘਰ ਦੀ ਪਾਲਿਕਾ ਵਿੱਚ ਵਾਪਰਦਾ ਹੈ.
  • ਜਾਇਜ਼ ਪਾਸਪੋਰਟ ਦੀ ਠੀਕ ਕਾਪੀ ਅਤੇ ਇਸ ਦੇ ਸਾਰੇ ਪੰਨਿਆਂ ਦੀ ਕਾਪੀ. ਪੁਰਾਣੇ ਸਾਰੇ ਪਾਸਪੋਰਟਾਂ ਦੇ ਸਾਰੇ ਪੰਨਿਆਂ ਦੀ ਕਾਪੀ ਅਤੇ ਦੇਸ਼ ਤੋਂ 2005 ਤੋਂ ਦਾ ਅੱਜ ਤੱਕ ਆਉਣ ਅਤੇ ਜਾਣ ਦਾ ਇੱਕ ਸੰਜੀਦਾ ਐਲਾਨ.
  • ਜਾਇਜ਼ ਰਿਹਾਇਸ਼ੀ ਮਨਜ਼ੂਰੀ ਦੀ ਠੀਕ ਕਾਪੀ (ਕੋਈ ਸਰਟੀਫਿਕੇਟ ਨਹੀ)
  • ਸਾਰੀ ਰਿਹਾਇਸ਼ੀ ਮਨਜ਼ੂਰੀ ਲਈ ਪਿਛਲੇ ਫ਼ੈਸਲੇ ਜਾਂ ਸਰਟੀਫਿਕੇਟ, ਲਗਾਤਾਰ ਘੱਟੋ-ਘੱਟ ੨੪ ਮਾਰਚ, ੨੦੦੫ ਤੋਂ ਅੱਜ ਤੱਕ[ਯੂਰਪੀ ਯੂਨੀਅਨ ਦੇ ਇੱਕ ਸਦੱਸ ਰਾਜ ਦਾ ਨਾਗਰਿਕ, ਯੂਨਾਨੀ ਪਤਨੀ/ਪਤੀ ਨਾਲ ਇੱਕ ਬੱਚੇ, ਮੰਨਿਆ ਹੋਇਆ ਸਿਆਸੀ ਸ਼ਰਨਾਰਥੀ ਅਤੇ ਰਾਜ ਤੋ ਬਿਨਾ ਵਿਅਕਤੀ ਅਰਜ਼ੀ ਦੀ ਮਿਤੀ ਤੋਂ ਪਿਛਲੇ ਤਿੰਨ ਸਾਲ ਦੀ ਲਗਾਤਾਰ ਰਿਹਾਇਸ਼ੀ ਮਨਜ਼ੂਰੀ ਦੇ ਦਸਤਾਵੇਜ਼ ਕਾਫੀ ਹਨ[ਬੱਚੇ ਬਿਨਾ ਯੂਨਾਨੀ ਨਾਗਰਿਕ ਦੀ ਪਤਨੀ ਬਾਹਰ ਹਨ ਅਤੇ ਅਰਜ਼ੀ ਦੀ ਤਾਰੀਖ ਤੋਂ ਸੱਤ ਸਾਲ ਕਾਨੂੰਨੀ ਰਿਹਾਇਸ਼ੀ ਦੀ ਲੋੜ ਹੁੰਦੀ ਹੈ[
  • ਵਿਦੇਸ਼ੀ ਭਾਸ਼ਾ ਵਿੱਚ ਅਸਲ ਜਨਮ ਸਰਟੀਫਿਕੇਟ - ਅਤੇ ਮਹਿਲਾ ਲਈ ਵਿਆਹ ਦਾ ਸਰਟੀਫਿਕੇਟ - ਮੂਲ ਦੇ ਦੇਸ਼ ਦੇ ਅਨੁਸਾਰ ਪ੍ਰਮਾਣਿਤ ਅਤੇ ਉਸ ਤੋ ਬਾਅਦ ਵਿਦੇਸ਼ ਮੰਤਰਾਲੇ ਦੇ ਅਨੁਵਾਦ ਵਿਭਾਗ (੧੦ ਅਰਿਓਨੋਸ ਸਟ੍ਰੀਟ, ਏਥੇੰਸ) ਜਾਂ ਇੱਕ ਯੂਨਾਨੀ ਵਕੀਲ (ਕੋਈ ਅਨੁਵਾਦ ਕੇਂਦਰ ਨਹੀ) ਦੁਆਰਾ ਅਨੁਵਾਦ[
  • ਟੈਕਸ ਅਥਾਰਟੀ ਦੀ ਪ੍ਰਬੰਧਕੀ ਫੀਸ (ਟੂਪੇ ਇੱਕ ਡੁਪਲੀਕੇਟ, ਕਾਏ ੩੭੪੪ ): ੭੦੦ ਯੂਰੋ ਬਿਨੈਕਾਰ ਦੇ ਨਾਮ ਤੇ[
  • ਸੋਸ਼ਲ ਸਿਕਿਉਰਿਟੀ ਨੰਬਰ (ਅਮਕਾ) ਦੀ ਕਾਪੀ[
  • ਟੈਕਸ ਜਾਇਜ਼ੇ ਦਾ ਤਾਜ਼ਾ ਨੋਟਿਸ ਅਤੇ ਪਿਛਲੇ ੭ ਸਾਲ ਦੇ ਨੋਟਿਸ ਦੀ ਕਾਪੀ[
  • ਜੇ ਉਪਲਬਧ ਹੋਵੇ: ਸਮਾਜਿਕ ਸੁਰੱਖਿਆ ਫੰਡ (ਉਦਾਹਰਨ ਲਈ ਈਕਾ, ਓਆਈ ) ਦੁਆਰਾ ਟੈਕਸ ਮਨਜ਼ੂਰੀ, ਪਾਲਿਕਾ ਤੋਂ ਰਿਹਾਇਸ਼ ਦਾ ਸਰਟੀਫਿਕੇਟ ਅਤੇ ਯੂਨਾਨੀ ਭਾਸ਼ਾ ਸਰਟੀਫਿਕੇਟ ਜਾਂ ਯੂਨਾਨੀ ਸਕੂਲ ਵਿੱਚ ਹਾਜ਼ਰੀ ਦਾ ਸਰਟੀਫਿਕੇਟ.

ਕਦਮ ੨: ਸੁਭਾਵਿਕਤਾ ਦੀ ਅਰਜ਼ੀ ਭਰੋ

ਸੁਭਾਵਿਕਤਾ ਦੀ ਅਰਜ਼ੀ
(ਸਾਰੇ ਖੇਤਰ ਲਾਜ਼ਮੀ ਹਨ)

ਕਦਮ ੩. ਅਰਜ਼ੀ ਅਤੇ ਸਮਰਥਕ ਦਸਤਾਵੇਜਾਂ ਨੂੰ ਪੇਸ਼ ਕਰਨ ਲਈ ਮੁਲਾਕਾਤ

ਦਿੱਤੀ ਗਈ ਮਿਤੀ ਅਤੇ ਟਾਈਮ ਤੇ ਦਸਤਾਵੇਜ਼ ਪੇਸ਼ ਕਰਨ ਦੇ ਬਾਅਦ ਅਤੇ ਜੇ ਕੋਈ ਵੀ ਭੁੱਲ ਨਾ ਹੋਵੇ ਤਾਂ ਸੇਵਾ ਦੁਆਰਾ ਸੁਭਾਵਿਕਤਾ ਦੀ ਕਾਰਵਾਈ ਨੂੰ ਬਿਨਾ ਕਿਸੀ ਹੋਰ ਕਾਰਵਾਈ ਦੇ ਪੂਰਾ ਕੀਤਾ ਜਾਂਦਾ ਹੈ[ਜੇ ਕਿਸੇ ਹੋਰ ਸਮਰਥਕ ਦਸਤਾਵੇਜਾਂ ਦੀ ਲੋੜ ਪਵੇ ਤਾਂ ਸਾਡੀ ਸੇਵਾ ਤੁਹਾਨੂ ਇੱਕ ਪੱਤਰ ਭੇਜਦੀ ਹੈ[ਇਸ ਕਾਰਨ ਨਾਲ ਘਰ ਦੀ ਤਬਦੀਲੀ ਬਾਰੇ ਸੇਵਾ ਨੂੰ ਨਵਪੂਰਤ ਕਰਨਾ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਲੋੜ ਦੇ ਸਮਰਥਕ ਦਸਤਾਵੇਜ਼ ਸਾਡੀ ਸੇਵਾ ਦੇ ਸਕੱਤਰੇਤ (੬ ਇਪਾਤਿਆਸ ਸਟ੍ਰੀਟ, ਏਥੇੰਸ, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰ ੮ ਤੋਂ ਦੁਪਿਹਰ ੨:੩੦ ਵਜੇ ਤੱਕ) ਨੂੰ ਸੰਬੋਧਿਤ ਅਤੇ ਪਤਾ ਦੀ ਤਬਦੀਲੀ ਦਾ ਇੱਕ ਸੰਜੀਦਾ ਐਲਾਨ ਪੇਸ਼ ਪੈਂਦਾ ਹੈ[ਅੰਤ ਵਿੱਚ, ਸਾਨੂੰ ਧਿਆਨ ਰਹੇਗਾ ਕਿ ਤੁਹਾਡੇ ਕੋਲੋਂ ਜਿਸ ਜਾਣਕਾਰੀ ਦੀ ਲੋੜ ਹੈ ਉਹ ਤੁਹਾਡੀ ਰਿਹਾਇਸ਼ੀ ਮਨਜ਼ੂਰੀ ਦੇ ਨਵਿਆਉਣ ਨਾਲ ਸਬੰਧਤ ਹੈ ਜੋ ਕਿ ਜਦੋਂ ਵੀ ਜਾਰੀ ਕੀਤੀ ਜਾਵੇ, ਉਸ ਦੀ ਇਕ ਕਾਪੀ ਸਾਡੀ ਸੇਵਾ ਨੂੰ ਪੇਸ਼ ਕੀਤੀ ਜਾਣੀ ਚਾਹੀਦਾ ਹੈ[

ਏਥੇੰਸ ਲਈ: ਆਪਣੇ ਨਿਯੁਕਤੀ ਨੂੰ ਬੁੱਕ ਕਰਨ ਲਈ ਤੁਹਾਨੂੰ ਸਾਡੀ ਸੇਵਾ ਤੇ ਪਹੁੰਚਣਾ ਪਾਏਗਾ (੬ ਇਪਾਤਿਆਸ ਸਟ੍ਰੀਟ, ਏਥੇੰਸ,1 ਮੰਜ਼ਿਲ, ਦਫ਼ਤਰ 1, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰ ੮ ਤੋਂ ਦੁਪਿਹਰ ੨:੩੦ ਵਜੇ ਤੱਕ) ਤੁਸੀਂ ਆਪਣੀ ਸੁਭਾਵਿਕਤਾ ਦੀ ਅਰਜ਼ੀ ਦੀ ਤਰੱਕੀ ਤੇ ਇੱਕ ਨਵਪੂਰਤ ਹਰ ਸੋਮਵਾਰ ਨੂੰ ਸਵੇਰ ੮ ਤੋਂ ਦੁਪਿਹਰ ੨:੩੦ ਵਜੇ ਤੱਕ, ੬ ਇਪਾਤਿਆਸ ਸਟ੍ਰੀਟ, ਏਥੇੰਸ, ਦਫ਼ਤਰ ੧ ਤੋਂ ਪ੍ਰਾਪਤ ਕਰ ਸਕਦੇ ਹੋ[ਵਕੀਲ ਕਿਸੇ ਵੀ ਹਫ਼ਤਾ ਦਿਨ 'ਤੇ ਉਪਲਬਧ ਹਨ[

ਕਦਮ 4. ਵਿਸ਼ੇਸ਼ ਸੁਭਾਵਿਕਤਾ ਕਮੇਟੀ ਨਾਲ ਇੰਟਰਵਿਊ

ਛੇ ਮਹੀਨੇ ਸੁਭਾਵਿਕਤਾ ਪ੍ਰਕਿਰਿਆ ਦੁਆਰਾ ਯੂਨਾਨੀ ਨਾਗਰਿਕਤਾ ਦੀ ਪ੍ਰਾਪਤੀ ਲਈ ਅਰਜ਼ੀ ਪੇਸ਼ ਕਰਨ ਉਪਰੰਤ, ਤੁਹਾਨੂੰ ਸੁਭਾਵਿਕਤਾ ਕਮੇਟੀ ਨੂੰ ਆਪਣੇ ਘਰ ਦੇ ਡੀਸੇਨਟ੍ਰ੍ਲਾਈਸਡ ਪ੍ਰਸ਼ਾਸਨ ਵਿਚ ਓਪਰੇਟਿੰਗ ਨਾਲ ਇਕ ਇੰਟਰਵਿਊ ਕਰਨ ਲਈ ਕਿਹਾ ਜਾਵੇਗਾ.

ਕਮੇਟੀ ਦਾ ਉਦੇਸ਼ ਕੀ ਹੈ?
ਜ਼ਰੂਰੀ ਸੁਭਾਵਿਕਤਾ ਦੀ ਲਾਗੂ ਸ਼ਰਤਾਂ ਦਾ ਪੂਰਾ ਹੋਣ ਦਾ ਜਾਇਜ਼ਾ ਕਰਨ ਲਈ.

ਇੰਟਰਵਿਊ ਕਿੰਨਾ ਚਿਰ ਦਾ ਹੁੰਦਾ ਹੈ?
ਲਗਭਗ ੨੦-੨੫ ਮਿੰਟ[

ਸਵਾਲ ਕਿਸ ਬਾਰੇ ਹੁੰਦੇ ਹਨ?
ਸ਼ੁਰੂਆਤੀ ਸਵਾਲ ਆਪਣੇ ਜੀਵਨ, ਆਪਣੇ ਕੰਮ ਨੂੰ, ਆਪਣੇ ਮੂਲ ਸਥਾਨ ਦੇ ਨਾਲ ਸਬੰਧਤ ਹੁੰਦੇ ਹਨ. ਫਿਰ ਸਵਾਲ ਯੂਨਾਨ ਦੇ ਇਤਿਹਾਸ , ਭੂਗੋਲ, ਰਾਜਨੀਤੀ, ਜਿਥੇ ਤੁਸੀਂ ਰਹਿੰਦੇ ਹੋ ਅਤੇ ਯੂਨਾਨੀ ਸਮਾਜ ਨਾਲ ਜੁੜੇ ਮੌਜੂਦਾ ਮੁੱਦੇ ਦੇ ਸਵਾਲ ਹੁੰਦੇ ਹਨ[

ਹਰ ਵਿਸ਼ੇ ਪ੍ਰਤੀ ਸਵਾਲ ਦੇ ਉਦਾਹਰਣ:

ਇਤਿਹਾਸ

  • ਤੁਹਾਨੂੰ ਕਿਹੜੀ ਕੌਮੀ ਛੁੱਟੀ ਬਾਰੇ ਪਤਾ ਹੈ? ੨੮ ਅਕਤੂਬਰ ਨੂੰ ਕੀ ਮਨਾਇਆਕੀ ਜਾਂਦਾ ਹੈ ਅਤੇ ੨੫ ਮਾਰਚ ਨੂੰ ਕੀ ਹੁੰਦਾ ਹੈ?
  • ਤੁਸੀਂ ਯੂਨਾਨੀ ਇਨਕਲਾਬ ਬਾਰੇ ਕੀ ਜਾਣਦੇ ਹੋ?
  • "ਫਿਲਿਕੀ ਏਤੇਰਿਆ," ਕੀ ਸੀ?
  • ਤੁਸੀਂ ਸ਼ਬਦ "ਕ੍ਰਿਫੋ ਸ੍ਕੋਲਿਓ" ਬਾਰੇ ਕੀ ਜਾਣਦੇ ਹੋ?
  • ਯੂਨਾਨੀ ਇਨਕਲਾਬ ਦੇ ਹੀਰੋ / ਪ੍ਰਸਿੱਧ ਲੋਕਾਂ ਬਾਰੇ ਦੱਸੋ
  • ਤੁਸੀਂ ਆਈ. ਮੇਟਾਕ੍ਸਾਸ ਬਾਰੇ ਕੀ ਜਾਣਦੇ ਹੋ?
  • ਤੁਸੀਂ ਏਸ਼ੀਆ ਮਾਈਨਰ ਤਬਾਹੀ ਬਾਰੇ ਕੀ ਜਾਣਦੇ ਹੋ?
  • ਕੀ ਤੁਸੀਂ ਸਿਕੰਦਰ ਮਹਾਨ ਦੇ ਬਾਰੇ ਸੁਣਿਆ ਹੈ? ਤੁਸੀਂਸਾਨੂੰ ਉਸ ਬਾਰੇ ਕੀ ਦੱਸ ਸਕਦੇ ਹੋ?
  • ਕੀ ਤੁਸੀਂ ਹੋਮਰ ਬਾਰੇ ਜਾਣਦੇ ਹੋ?
  • ਓਡੀਸੀ ਅਤੇ ਇਲਿਏਡ ਦਾ ਵਿਸ਼ੇ ਕੀ ਹੁੰਦਾ ਹੈ?
  • ਕਾਨਸਟਾਨਟਿਨੋਪ੍ਲ ਦੇ ਪਤਨ ਕੱਦ ਸੀ?
  • ਯੂਨਾਨ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ? ਜਾਂ ਯੂਨਾਨੀ ਰਾਜ ਦੀ ਪਹਿਲੀ ਰਾਜਧਾਨੀ ਕੇਹੜੀ ਸੀ?

ਭੂਗੋਲ

  • ਯੂਨਾਨ ਦੇ ਵੱਡੇ ਟਾਪੂ ਕਿਹੜੇ ਹਨ?
  • ਯੂਨਾਨ ਦੀ ਸਰਹੱਦ ਤੇ ਦੇਸ਼ਾਂ ਬਾਰੇ ਦੱਸੋ?
  • ਕਿ ਤੁਹਾਨੂੰ ਪਤਾ ਹੈ ਯੂਨਾਨ ਯੂਰਪੀ ਨਕਸ਼ੇ ਵਿੱਚ ਕਿੱਥੇ ਸਥਿਤ ਹੈ?
  • ਯੂਨਾਨ ਦੇ ਸਮੁੰਦਰ ਅਤੇ ਧਰਤੀ ਤੇ ਬਾਰਡਰ ਕਿਹੜੇ ਹਨ?
  • ਕਿਹੜਾ ਸਮੁੰਦਰ ਸਾਡੇ ਦੇਸ਼ ਨੂੰ ਘੇਰਦਾ ਹੈ?
  • ਕੀ ਤੁਸੀਂ ਏਪੀਤਾਨੇਸੇ ਟਾਪੂ ੜੇ ਨਾਮ ਦੱਸ ਸਕਦੇ ਹੋ?
  • ਤੁਹਾਨੂੰ ਹੋਰ ਕਿਹੜਾ ਟਾਪੂ ਕੰਪਲੈਕਸ ਬਾਰੇ ਪਤਾ ਹੈ?
  • ਸ੍ਯ੍ਕ੍ਲੇਡਸ ਨੂੰ ਆਪਣਾ ਨਾਮ ਕਿੱਥੋਂ ਪ੍ਰਾਪਤ ਹੋਇਆ?
  • ਕੀ ਤੁਹਾਨੂੰ ਯੂਨਾਨ ਦੇ ਕੁਝ ਵੱਡੇ ਟਾਪੂਆਂ ਦਾ ਪਤਾ ਹੈ?
  • ਕੀ ਤੁਸੀਂ ਯੂਨਾਨ ਦੇ ਕੁਝ ਪ੍ਰਸਿਧ ਦਰਿਆਵਾਂ ਬਾਰੇ ਦੱਸ ਸਕਦੇ ਹੋ ?
  • ਕੁਦਰਤੀ ਜਾਂ ਨਕਲੀ ਕੁਝ ਝੀਲਾਂ ਬਾਰੇ ਦੱਸੋ?
  • ਦੇਸ਼ ਦੇ ਕਿਹੜੇ ਵੱਡੇ ਸ਼ਹਿਰ ਤੁਹਾਨੂੰ ਪਤਾ ਹਨ ?

ਸਭਿਆਚਾਰ

  • ਕੀ ਤੁਹਾਨੂੰ ਪਤਾ ਹੈ ਓਲ੍ਯ੍ਮ੍ਪਿਆ ਸ਼ਹਿਰ ਨੂੰ ਉਸ ਦਾ ਨਾਮ ਕਿੱਥੋਂ ਪ੍ਰਾਪਤ ਹੋਇਆ?
  • ਕੀ ਤੁਸੀਂ ਕਨੋਸਸੋਸ ਅਤੇ ਫੈਸਟੋਸ ਦਾ ਦੌਰਾ ਕੀਤਾ ਹੈ?ਕੀ ਤੁਹਾਨੂੰ ਇਹਨਾ ਸਮਾਰਕਾਂ ਬਾਰੇ ਕੁਝ ਵੀ ਪਤਾ ਹੈ?
  • ਕੀ ਤੁਸੀਂ ਏਪੀਦੁਰੂਸ ਬਾਰੇ ਜਾਣਦੇ ਹੋ?
  • ਏਲਗਿਨ ਪੱਥਰ ਕੀ ਹਨ ਜਾਂ ਉਹਨਾ ਨੂੰ ਇਹ ਨਾਮ ਕਿੱਥੋਂ ਪ੍ਰਾਪਤ ਹੋਇਆ?
  • ਕੀ ਤੁਸੀਂ ਪਾਰਥਨੌਨ ਦਾ ਦੌਰਾ ਕੀਤਾ ਹੈ, ਤੁਸੀਂ ਸਾਨੂੰ ਇਸ ੜੇ ਬਾਰੇ ਕੁਝ ਦੱਸ ਸਕਦੇ ਹੋ?
  • ਮੇਗਾਰੋ ਮੋਉਸਿਕਿਸ ਕੀ ਹੈ?
  • ਤੁਸੀਂ ਅਕ੍ਰੋਪੋਲਿਸ ਬਾਰੇ ਕੀ ਜਾਣਦੇ ਹੋ?
  • ਕੀ ਤੁਸੀਂ ਯੂਨਾਨ ਦੇ ਸਭ ਤੋਂ ਮਹੱਤਵਪੂਰਨ ਕਵੀ ਅਤੇ ਲੇਖਕ ਬਾਰੇ ਦੱਸ ਸਕਦੇ ਹੋ ?
  • ਕੀ ਤੁਸੀਂ ਕਿਸੀ ਮਿਊਜ਼ੀਅਮ ਵਿੱਚ ਗਏ ਹੋ? ਕੀ ਤੁਸੀਂ ਕੁਝ ਮਿਊਜ਼ੀਅਮਾਂ ਬਾਰੇ ਜਾਣਦੇ ਹੋ?
  • ਕੀ ਤੁਸੀਂ ਯੂਨਾਨੀ ਚਿੱਤਰਕਾਰਾਂ ਬਾਰੇ ਜਾਣਦੇ ਹੋ? ਕੀ ਤੁਸੀਂ ਨੈਸ਼ਨਲ ਗੈਲਰੀ ਦਾ ਦੌਰਾ ਕੀਤਾ ਹੈ? ਇੱਥੇ ਕੇਹੜੀਆਂ ਪ੍ਰਦਰਸ਼ਨਾਂ ਲਗਦੀਆਂ ਹਨ ?
  • ਕੀ ਤੁਸੀਂ ਹੋਰ ਸੰਗੀਤਕਾਰ ਜਾਂ ਲਿਖਾਰੀ ਬਾਰੇ ਜਾਣਦੇ ਹੋ?
  • ਕੀ ਤੁਸੀਂ ਹੋਰ ਸੰਗੀਤਕਾਰ ਜਾਂ ਲਿਖਾਰੀ ਬਾਰੇ ਜਾਣਦੇ ਹੋ?

ਰਾਜਨੀਤੀ

  • ਯੂਨਾਨੀ ਰੀਪਬਲਿਕ ਦੇ ਰਾਸ਼ਟਰਪਤੀ ਕੌਣ ਹਨ?
  • ਯੂਨਾਨੀ ਪ੍ਰਧਾਨ ਮੰਤਰੀ ਜਾਂ ਵਿੱਤ ਮੰਤਰੀ ਕੀ ਹੁੰਦਾ ਹੈ?
  • ਸੰਸਦ ਵਿੱਚ ਕਿੰਨੇ ਸਦਸ ਹਨ?
  • ਸੁਪਰੀਮ ਕੋਰਟ ਕੇਹੜੇ ਹਨ ਜਾਂ ਤੁਸੀਂ ਆਰੇਇਓਸ ਪਾਗੋਸ ਬਾਰੇ ਕੀ ਜਾਣਦੇ ਹੋ?
  • ਕੀ ਤੁਹਾਨੂੰ ਪਤਾ ਹੈ ਸੰਵਿਧਾਨ ਕੀ ਹੈ?
  • ਯੂਨਾਨ ਨੂੰ ਯੂਰਪੀ ਯੂਨੀਅਨ ਵਿੱਚ ਕਦੋਂ ਸ਼ਾਮਲ ਕੀਤਾ ਸੀ?
  • ਯੂਰਪੀ ਪ੍ਰੀਸ਼ਦ ਕੀ ਹੈ?
  • ਤੁਸੀਂ ਸੰਯੁਕਤ ਰਾਸ਼ਟਰ ਦੇ ਬਾਰੇ ਕੀ ਜਾਣਦੇ ਹੋ?

ਸਥਾਨਕ ਜ਼ਿੰਦਗੀ

  • ਤੁਹਾਡੇ ਖੇਤਰ ਵਿੱਚ ਕਿਹੜਾ ਅਖਬਾਰ ਪ੍ਰਕਾਸ਼ਿਤ ਹੁੰਦਾ ਹੈ?
  • ਆਪਣੇ ਖੇਤਰ ਦੇ ਵੱਡੇ ਵਰਗ ਦਾ ਜ਼ਿਕਰ ਕਰੋ.
  • ਤੁਹਾਡੇ ਘਰ ਦੇ ਕਸਬੇ ਵਿੱਚ ਮੇਅਰ ਕੌਣ ਹੈ?
  • ਆਪਣੇ ਖੇਤਰ ਦੇ ਕੁਝ ਤੱਟਾਂ ਦਾ ਜ਼ਿਕਰ ਕਰੋ (ਜੇਕਰ ਕੋਈ ਹੈ, ਉਦਾਹਰਨ ਲਈ, ਜੇ ਕੋਈ ਲੇਫ੍ਕਾਦਾ, ਮੀਲੋਸ ਵਿੱਚ ਰਹਿੰਦਾ ਹੈ)

ਮੌਜੂਦਾ ਮਾਮਲੇ

  • ਆਈ ਏਮ ਏਫ਼ ਦਾ ਕੀ ਮਤਲਬ ਹੁੰਦਾ ਹੈ?
  • ਮੈਮੋਰੰਡਮ (ਮਨਿਮੋਨਿਓ ) ਕੀ ਹੁੰਦਾ ਹੈ?
  • ਤੁਸੀਂ ਤ੍ਰੋਇਕਾ ਬਾਰੇ ਕੀ ਜਾਣਦੇ ਹੋ?

ਇਸ ਨੂੰ ਨੈਚੁਰਲਾਈਜ਼ੇਸ਼ਨ ਨੂੰ ਚਾਹੁੰਦਾ ਹੈ, ਜੇ ਬਹੁਤੇ ਜਵਾਬ ਕਿਤਾਬ ਨੂੰ ਸੰਖੇਪ "ਯੂਨਾਨ, ਦੂਜਾ ਘਰ ਵਿੱਚ ਹਨ, ਹਰ ਇੱਕ ਵਿਅਕਤੀ ਨੂੰ / ਉਸ ਨੂੰ ਪੜ੍ਹਿਆ ਹੈ, ਚਾਹੀਦਾ ਹੈ.

ਬਹੁਤੇ ਜਵਾਬ, "ਯੂਨਾਨ, ਦੂਜਾ ਘਰ" ਕਿਤਾਬ ਵਿੱਚ ਪਾਏ ਜਾ ਸਕਦੇ ਹਨ, ਜਿਸ ਨੂੰ ਸੁਭਾਵਿਕਤਾ ਦੀ ਪ੍ਰਕਿਰਿਆ ਵਿੱਚ ਦਿਲਚਸਪੀ ਰੱਖਨ ਵਾਲੇ ਹਰ ਵਿਅਕਤੀ ਨੂੰ ਪੜਨਾ ਚਾਹੀਦਾ ਹੈ[ਇਹ ਨੋਟ ਕੀਤਾ ਜਾਏ ਕੀ ਕਮਿਸ਼ਨ ਦੀ ਮਰਜ਼ੀ ਤੇ ਅਤੇ ਕਮੇਟੀ ਦੀ ਗਰੇਡਿੰਗ ਪ੍ਰਕਿਰਿਆ ਨਾਲ ਇੱਕ ਸਕਾਰਾਤਮਕ ਜਾਂ ਨਕਾਰਾਤਮਕ ਫੈਸਲਾ ਕਮੇਟੀ ਦੁਆਰਾ ਲਿਆ ਜਾਂਦਾ ਹੈ, ਜਿਸ ਦਾ ਸਨੇਹਾ ਸੇਵਾ ਦੇ ਦਸਤਾਵੇਜ਼ ਦੁਆਰਾ ਭੇਜਿਆ ਜਾਂਦਾ ਹੈ[ਜੇ ਕਮੇਟੀ ਦਾ ਫੈਸਲਾ ਨਕਾਰਾਤਮਕ ਹੁੰਦਾ ਹੈ, ਤਾਂ ਗ੍ਰਹਿ ਮੰਤਰਾਲੇ ਦੇ ਸਿਟੀਜ਼ਨਸ਼ਿਪ ਦੇ ਪ੍ਰੀਸ਼ਦ ਨੂੰ ਫੈਸਲੇ ਦੇ ੧੫ ਦਿਨ ਦੇ ਨੋਟੀਫਿਕੇਸ਼ਨ ਦੇ ਅੰਦਰ-ਅੰਦਰ, ਇੱਕ ਇਤਰਾਜ਼ ਪੇਸ਼ ਕੀਤਾ ਜਾ ਸਕਦਾ ਹੈ[ਨਾਗਰਿਕਤਾ ਦੀ ਪ੍ਰੀਸ਼ਦ ਦੀ ਮਰਜ਼ੀ ਤੇ ਇਤਰਾਜ਼ ਨੂੰ ਸਵੀਕਾਰ ਜਾਂ ਰੱਦ ਕੀਤਾ ਜਾ ਸਕਦਾ ਹੈ[

ਓ. ਉਸ ਤੋਂ ਬਾਅਦ, ਗ੍ਰਹਿ ਮੰਤਰੀ ਦਾ ਇੱਕ ਫੈਸਲਾ ਹੁੰਦਾ ਹੈ, ਜਿਸ ਨਾਲ ਯੂਨਾਨੀ ਨਾਗਰਿਕਤਾ ਦੇ ਐਕਵਾਇਰ ਲਈ ਅਰਜ਼ੀ ਨੂੰ ਸਵੀਕਾਰ ਕੀਤਾ ਜਾਂਦਾ ਹੈ ਹੈ, ਉਸ ਤੋਂ ਬਾਅਦ ਸੇਵਾ ਨੂੰ ਸੁਭਾਵਿਕਤਾ ਬਾਰੇ ਇਤਲਾਹ ਕੀਤਾ ਜਾਂਦਾ ਹੈ ਤਾਂ ਕਿ ਉਮੀਦਵਾਰ ਨੂੰ ਸਹੁੰ ਲੈਣ ਲਈ ਸੱਦਿਆ ਜਾ ਸਕੇ, ਜਿਸ ਪ੍ਰਕਿਰਿਆ ਕਦਮ ੬ ਵਿੱਚ ਹੇਠ ਦਿੱਤੀ ਹੋਈ ਹੈ.

ਅ)ਗ੍ਰਹਿ ਮੰਤਰੀ ਦੇ ਫੈਸਲੇ ਦੁਆਰਾ ਅਰਜ਼ੀ ਰੱਦ ਕੀਤੀ ਜਾਣ ਤੋਂ ਬਾਅਦ ਅਤੇ ਮੰਤਰੀ ਦੇ ਨਕਾਰਾਤਮਕ ਫੈਸਲੇ ਦੀ ਤਰੀਕ ਤੋਂ ਇੱਕ ਸਾਲ ਬਾਅਦ ਇੱਕ ਨਵ ਅਰਜ਼ੀ ਨੂੰ ਦੋ ਸੌ (੨੦੦) ਯੂਰੋ ਦੀ ਇੱਕ ਘਟਾ ਪ੍ਰਬੰਧਕੀ ਫੀਸ ਨਾਲ ਪੇਸ਼ ਕੀਤਾ ਜਾ ਸਕਦਾ ਹੈ[


3: ਇਸ ਦਸਤਾਵੇਜ਼ ਅੰਦਰੂਨੀ ਅਤੇ ਪ੍ਰਬੰਧਕੀ ਮੁੜ ਉਸਾਰੀ ਦੇ ਮੰਤਰਾਲੇ ਨੇ, ਨੈਚੁਰਲਾਈਜ਼ੇਸ਼ਨ ਯੂਨਾਨੀ ਨਾਗਰਿਕਤਾ ਹਾਸਲ ਕਰਨ ਵਿੱਚ ਦਿਲਚਸਪੀ ਵਿਦੇਸ਼ੀ ਲਈ ਇੱਕ ਏਡ (ਇਲੈਕਟ੍ਰਾਨਿਕ) ਦੇ ਤੌਰ ਤੇ ਪੇਸ਼ ਕੀਤੀ ਹੈ. ਖਾਸ ਕਿਤਾਬ ਨੂੰ ਦਸਤੀ ਪਿਛਲੇ ਕਾਨੂੰਨ ਨਾਲ ਲਿਖਿਆ ਗਿਆ ਸੀ ਅਤੇ ਇਸ ਦੀ ਸਮੱਗਰੀ 'ਤੇ ਛੂਹ ਨਾ ਕਰਦਾ, ਪਰ ਆਦਿ ਯੂਨਾਨੀ ਇਤਿਹਾਸ, ਸਭਿਆਚਾਰ, ਭੂਗੋਲ, ਬਾਰੇ ਸੰਖੇਪ ਜਾਣਕਾਰੀ ਸ਼ਾਮਿਲ ਹੈ   ਇੰਟਰਵਿਊ ਦੇ ਦੌਰਾਨ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜੋ ਕਿ ਸਭ ਮੁੱਦੇ. ਇਸ ਲਈ ਇਸ ਨੂੰ ਜਾਣਕਾਰੀ ਦੇ ਹੋਰ ਸਰੋਤ ਨੂੰ ਵਰਤਣ ਲਈ ਫਾਇਦੇਮੰਦ ਹੋਵੇਗਾ. http://www.metanastes.gr/ithagenia-omogenia/politografisi-alladopou/209-sinentefksi.html

ਕਦਮ ੫: ਯੂਨਾਨੀ ਨਾਗਰਿਕਤਾ ਦੇ ਅਨੁਦਾਨ ਨੂੰ ਜਾਰੀ ਕਰਨ ਦਾ ਫੈਸਲਾ

ਕਮੇਟੀ ਦੇ ਸਕਾਰਾਤਮਕ ਜਾਇਜੇ ਤੋਂ ਬਾਅਦ ਗ੍ਰਹਿ ਮੰਤਰਾਲੇ ਨੂੰ ਫੈਸਲੇ ਦਾ ਸਨੇਹਾ ਦਿੱਤਾ ਜਾਂਦਾ ਹੈ ਤਾਂ ਕਿ ਗ੍ਰਹਿ ਦਾ ਮੰਤਰੀ ਫੈਸਲੇ ਦਾ ਪਾਲਣ ਕਰੇ[ਸਰਕਾਰ ਗਜ਼ਟ ਵਿੱਚ ਯੂਨਾਨੀ ਸੁਭਾਵਿਕਤਾ ਦੇ ਫੈਸਲੇ ਦੇ ਇੱਕ ਸੰਖੇਪ ਪ੍ਰਕਾਸ਼ਨ ਅਤੇ ਸੇਵਾ ਨੂੰ ਇੱਕ ਨੋਟਿਸ ਦੇਣ ਦੇ ਬਾਅਦ, ਅਗਲਾ ਕਦਮ ਸਹੁੰ ਹੈ[

ਕਦਮ ੬. ਯੂਨਾਨੀ ਨਾਗਰਿਕ ਦੀ ਸਹੁੰ

ਸੁਭਾਵਿਕਤਾ ਦਾ ਕਾਰਜ ਯੂਨਾਨੀ ਨਾਗਰਿਕ ਦੀ ਸਹੁੰ ਨਾਲ ਮੁਕੰਮਲ ਹੁੰਦਾ ਹੈ ਜਿਸ ਦੇ ਲਈ ਸੇਵਾ ਖਾਸ ਤੈਅ ਮਿਤੀ ਅਤੇ ਟਾਈਮ ਦਾ ਪੱਤਰ ਭੇਜਦੀ ਹੈ[ਇਸ ਪੱਤਰ ਦੇ ਨਾਲ ਇੱਕ ਸੰਜੀਦਾ ਐਲਾਨ ਵੀ ਭੇਜਿਆ ਜਾਂਦਾ ਹੈ, ਜਿਸ ਵਿੱਚ ਨਾਬਾਲਗ ਬੱਚੇ ਦੇ ਵੇਰਵੇ ਦੱਸੇ ਹੁੰਦੇ ਹਨ[

ਕਦਮ ੭. ਏਥੇੰਸ* ਦੀ ਪਾਲਿਕਾ ਵਿੱਚ ਪੁਰਖ ਰਜਿਸਟਰ ਵਿੱਚ ਸਿਵਲ ਰਜਿਸਟਰੇਸ਼ਨ ਜਾਂ / ਅਤੇ ਦਾਖਲੇ ਲਈ ਫ਼ਤਵਾ[

ਇਹ, ਸਹੁੰ ਲੈਣ ਦੇ ਬਾਅਦ ਸੇਵਾ ਦੀ ਸ਼ਮੂਲੀਅਤ ਦੀ ਅਖ਼ੀਰਲੀ ਅਵਸਥਾ ਹੈ, ਅਤੇ ਇਹ ਏਥੇੰਸ ਸ਼ਹਿਰ ਦੀ ਨਗਰਪਾਲਿਕਾ ਦੇ ਚਿੱਠੇ ਵਿੱਚ ਆਪਣੀ ਰਜਿਸਟਰੇਸ਼ਨ ਲਈ ਮਹਿਲਾ ਨੂੰ ਦਿੱਤੇ ਫ਼ਤਵੇ ਨਾਲ ਸਬੰਧਤ ਹੈ[ਜਦਕਿ ਪੁਰਸ਼ਾਂ ਲਈ, ਏਥੇੰਸ ਸ਼ਹਿਰ ਦੇ ਪੁਰਖ ਰਜਿਸਟਰ ਵਿੱਚ ਰਜਿਸਟਰੇਸ਼ਨ ਦੇ ਫੈਸਲੇ ਦੀ ਪਹਿਲੇ ਲੋੜ ਹੁੰਦੀ ਹੈ ਅਤੇ ਫਿਰ ਉਹ ਨਗਰਪਾਲਿਕਾ ਚਿੱਠੇ ਵਿੱਚ ਰਜਿਸਟਰ ਕਰ ਸਕਦੇ ਹਨ.

* ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਸੁਭਾਵਿਕ ਨਾਗਰਿਕ ਦੇ ਬੱਚੇ ਯੂਨਾਨੀ ਨਾਗਰਿਕਤਾ ਹਾਸਲ ਕਰ ਸਕਦੇ ਹਨ ਜੇ ਉਹ ਮਾਂ-ਪਿਓ ਦੀ 'ਸਹੁੰ ਦੇ ਵੇਲੇ' ਨਾਬਾਲਗ, (੧੮ ਅਧੀਨ) ਅਤੇ ਕੁਆਰੇ ਹੋਣ[ਜੇ ਤੁਹਾਨੂੰ ਇਸ ਪ੍ਰਕਿਰਿਆ ਵਿੱਚ ਦਿਲਚਸਪੀ ਹੈ ਤਾਂ ਏਥੇੰਸ ਦੀ ਪਾਲਿਕਾ ਨੂੰ ਸੰਪਰਕ ਕਰੋ[ਜੇ ਬੱਚੇ ਮਾਂ-ਪਿਓ ਦੀ ਸਹੁੰ ਦੇ ਵੇਲੇ ਬਾਲਗ ਹਨ ਤਾਂ ਉਹਨਾ ਨੂੰ ਇੱਕ ਨਵੀਂ ਬੇਨਤੀ ਪੇਸ਼ ਕਰਨ ਦੀ ਲੋੜ ਹੈ[

ਕੀ ਮੈਂ ਯੂਨਾਨੀ ਨੈਸ਼ਨਲ ਕਾਰਡ ਨਿਰਭਰ ਕੰਮ ਲਈ ਰਿਹਾਇਸ਼ੀ ਮਨਜ਼ੂਰੀ (੨ ਸਾਲ ਲਈ + ੩ ਸਾਲ ਦਾ ਨਵਿਆਉਣ) ਦਸ ਸਾਲ ਲਈ ਰਿਹਾਇਸ਼ੀ ਮਨਜ਼ੂਰੀ ਲੰਬੀ ਮਿਆਦ ਲਈ ਰਿਹਾਇਸ਼ੀ ਮਨਜ਼ੂਰੀ - ਪੰਜ ਸਾਲ ਦੀ ਮਿਆਦ (ਯੂਰਪੀ) ਇਕ ਯੂਨਾਨੀ ਜ ਯੂਰਪੀ ਨਾਗਰਿਕ ਦੀ ਪਰਿਵਾਰ ਦਾ ਜੀਅ ਦੀ ਰਿਹਾਇਸ਼ ਪਰਮਿਟ ਦੂਜੀ ਪੀੜ੍ਹੀ ਲਈ ਮਨਜ਼ੂਰੀ ਕੋਈ ਰਿਹਾਇਸ਼ੀ ਮਨਜ਼ੂਰੀ ਨਹੀ ਰਾਜ ਤੋਂ ਬਿਨਾ (ਯੂਨਾਨ ਵਿੱਚ ਪੈਦਾ ਹੋਇਆ ਬੱਚਾ, ਕੋਈ ਵੀ ਕੌਮੀਅਤ ਮਾਨਤਾ ਨਹੀ)
ਯੂਨੀਵਰਸਿਟੀ ਵਿੱਚ ਦਾਖਲਾ?√ x √ √ √ √ x x
ਵਿਦੇਸ਼ ਯਾਤਰਾ?√ √ √ √ √ √ x x
ਇੱਕ ਸ਼ੈਨਗਨ ਦੇਸ਼ ਵਿੱਚ ਪੜਾਈ√ x x √ √ (ਸ਼ਰਤਾਂ ਲਾਗੂ)** √ x x
ਯੂਰਪੀ ਯੂਨੀਅਨ ਵਿੱਚ ਕੰਮ?√ x X √ (ਸ਼ਰਤਾਂ ਲਾਗੂ)* √ (ਸ਼ਰਤਾਂ ਲਾਗੂ)** x x x
ਲੇਬਰ ਮਾਰਕੀਟ ਵਿੱਚ ਪੂਰੀ ਪਹੁੰਚ ਹੈ?√ x x x x x x x
ਬੀਮੇ ਦੀ ਪ੍ਰਾਪਤੀ?√ √ √ √ √ √ x x
ਜਨਤਕ ਖੇਤਰ ਵਿਚ ਕੰਮ?√ x x x x x x x
ਸਿਆਸੀ ਅਧਿਕਾਰ?√ x x x x x x x
ਦੇਸ਼ ਤੋਂ ਨਿਰਵਾਸਿਤx x x x x x √ x
* ਸਿਰਫ ਸ਼ੈਨਗਨ ਖੇਤਰ ਵਿੱਚ ਅਤੇ ਜੇ ਮੈਨੂੰ ਉਸ ਦੇਸ਼ ਵਿੱਚ ਜਿਸ ਵਿੱਚ ਮੈਂ ਕੰਮ ਕਰਨਾ ਚਾਹੁੰਦਾ ਹਾਂ ਉਥੇ ਇਕ ਕੰਮ ਲਈ ਮਨਜ਼ੂਰੀ ਪ੍ਰਾਪਤ ਕਰਨ ਦਾ ਪਰਬੰਧ ਹੋ ਜਾਵੇ[
** ਜੇਕਰ ਮੈਂ ਉਸੀ ਵਿਅਕਤੀ ਦੇ ਨਾਲ ਦੇਸ਼ ਵਿਚ ਹਾਂ ਜਿਸ ਦੁਆਰਾ ਮੈਨੂੰ ਮਨਜ਼ੂਰੀ ਮਿਲੀ ਹੈ[

ਵਾਪਸ ਜਾਓ
ਪ੍ਰੋਜੈਕਟ1.4.ਬੀ/13 “ਪਰਵਾਸੀ, ਪ੍ਰਜਨਨ ਅਤੇ ਪ੍ਰਿੰਟਵਿਧੀਵਤ ਦੇ ਵਿਆਪਕਦੀਵੰਡ, ਆਡੀਓ ਅਤੇ ਆਡੀਓ-ਵਿਜ਼ੂਅਲਸਮੱਗਰੀ ਨਾਲ ਸਬੰਧਤਮੁੱਦੇ” 95% ਕਮਿਊਨਿਟੀ ਫੰਡਦੁਆਰਾ ਅਤੇ5% ਨੈਸ਼ਨਲ ਸਰੋਤ ਦੁਆਰਾ ਫੰਡ ਕੀਤਾ ਗਿਆ ਹੈ[