ਜੇ ਤੁਸੀਂ ਬੇਰੁਜ਼ਗਾਰ ਹੋ, ਤਾਂ ਤੁਸੀਂ ਮੈਨਪਾਵਰ ਰੁਜ਼ਗਾਰ ਸੰਗਠਨ (ਓ.ਏ.ਈ.ਡੀ) ਨੂੰ ਸੰਪਰਕ ਕਰ ਸਕਦੇ ਹੋ, ਜਿਸ ਦੁਆਰਾ ਤੁਸੀਂ ਬੇਰੁਜ਼ਗਾਰ ਹੋਣ ਦੇ ਤੌਰ ਤੇ ਬੀਮਾ ਕਰ ਸਕਦੇ ਹੋ, ਥੋੜੇ ਚਿਰ ਲਈ ਬੇਰੁਜ਼ਗਾਰੀ ਦੇ ਲਾਭ ਪ੍ਰਾਪਤ ਕਰ ਸਕੇ ਹੋ, ਅਨੁਦਾਨ ਕੀਤੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ ਅਤੇ ਨੌਕਰੀ ਲੱਭਣ ਤੇ ਲਾਭਦਾਇਕ ਸਲਾਹ (ਰੁਜ਼ਗਾਰ ਸਲਾਹ ਸੇਵਾ) ਪ੍ਰਾਪਤ ਕਰ ਸਕਦੇ ਹੋ
ਓ.ਏ.ਈ.ਡੀ ਦੀ ਕਾਰਵਾਈ ਹੇਠ ਦਿੱਤੇ ਥੰਮ੍ਹਾਂ ਤੇ ਅਧਾਰਿਤ ਹੈ:
ਓ.ਏ.ਈ.ਡੀ ਰੋਜ਼ਗਾਰ ਸਲਾਹ ਸੇਵਾ ਵੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਉਮੀਦਵਾਰ ਲੇਬਰ ਮਾਰਕੀਟ (ਹੇਠ ਅਧਿਆਇ "ਰੁਜ਼ਗਾਰ ਸਲਾਹ ਸੇਵਾ" ਵੇਖੋ) ਵਿੱਚ ਪਹੁੰਚਣ ਲਈ ਸਲਾਹ ਪ੍ਰਾਪਤ ਕਰ ਸਕਦੀ ਹੈ
ਬੇਰੁਜ਼ਗਾਰ ਵਿਦਿਆਰਥੀਆਂ ਦੀ ਵੋਕੇਸ਼ਨਲ ਸਿਖਲਾਈ ਲਈ, ਸੰਗਠਨ ਨੇ ੫੧ ਵੋਕੇਸ਼ਨਲ ਸਿੱਖਿਆ ਸਕੂਲਾਂ (ਸ਼ਾਗਿਰਦੀ ਦੇ ਸਕੂਲ - ਏਪਾਸ) ਵਿੱਚ ਸ਼ਾਗਿਰਦੀ ਦੀ ਸੰਸਥਾ ਲਾਗੂ ਕੀਤੀ ਹੈ, ਜਿਸ ਵਿੱਚ ਉਹ ਵੱਖ-ਵੱਖ ਵਿਲੱਖਣਾ ਵਿੱਚ ਸਿਖਲਾਈਆਂ ਪ੍ਰਾਪਤ ਕਰਦੇ ਹਨ ਅਤੇ ਸਬੰਧਿਤ ਉਦਯੋਗ ਵਿੱਚ ਕੁਝ ਚਿਰ ਲਈ ਸਿਖਿਆਰਥੀ ਦੇ ਤੌਰ ਤੇ ਕੰਮ ਕਰਦੇ ਹਨ, ਜਿਥੇ ਉਹਨਾ ਨੂੰ ਓ.ਏ.ਈ.ਡੀ ਦੁਆਰਾ ਸਬਸਿਡੀ ਦੀ ਰਕਮ ਅਤੇ ਬੀਮਾ ਕਵਰੇਜ ਪ੍ਰਾਪਤ ਹੁੰਦੀ ਹੈ
ਰੁਜ਼ਗਾਰ ਵਧਾਉਣ ਦੀ ਨੀਤੀ ਵਿੱਚ ਤਨਖਾਹ ਦੇ ਅਨੁਦਾਨ ਅਤੇ ਕਰਮਚਾਰੀ ਦੇ ਸਮਾਜਿਕ ਸੁਰੱਖਿਆ ਯੋਗਦਾਨ ਨਾਲ ਉਦਯੋਗ ਲਈ ਲੇਬਰ ਦਾ ਖਰਚਾ ਘੱਟ ਜਾਂਦਾ ਹੈ[ਜੇ ਉਦਯੋਗ ਓ.ਏ.ਈ.ਡੀ ਤੇ ਦਰਜ ਹੋਏ ਵਿਅਕਤੀ ਨੂੰ ਨੌਕਰੀ ਦਿੰਦੀ ਹੈ, ਜੋ ਕਿ ਉਸ ਆਬਾਦੀ ਦੇ ਗਰੁੱਪ ਨਾਲ ਸਬੰਧਿਤ ਹੈ ਜਿਨਾ ਉੱਤੇ ਬੇਰੁਜ਼ਗਾਰੀ ਦਾ ਬਹੁਤ ਬੁਰਾ ਅਸਰ ਪਿਆ ਹੈ ਤੇ ਨਾਲ ਹੀ ਕਮਜ਼ੋਰ ਆਬਾਦੀ ਗਰੁੱਪ
ਤੁਸੀਂ ਅਧਿਕਾਰੀ ਵੈਬਸਾਈਟ ਤੇ ਮੈਨਪਾਵਰ ਰੁਜ਼ਗਾਰ ਸੰਗਠਨ ਬਾਰੇ ਹੋਰ ਜਾਣਕਾਰੀ ਲੱਭ ਸਕਦੇ ਹੋ:www.oaed.gr.
ਤੁਸੀਂ ਸੰਗਠਨ ਦੀ ਸਾਰੀ ਸ਼ਾਖਾਵਾਂ ਵਿੱਚ ਰੋਜ਼ਗਾਰ ਸਲਾਹ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ (ਰੋਜ਼ਗਾਰ ਸਲਾਹਕਾਰ ਨਾਲ ਸਹਿਯੋਗ ਜ਼ਰੂਰੀ ਹੈ) ਤੇ ਨਾਲ ਹੀ ਹੇਠ ਦਿੱਤੀਆਂ ਥਾਵਾਂ ਤੇ:
ਓ.ਏ.ਈ.ਡੀ. ਤੇ ਰਜਿਸਟਰ ਅਤੇ ਬੇਰੁਜ਼ਗਾਰੀ ਕਾਰਡ ਪ੍ਰਾਪਤ ਕਰਨ ਲਈ ਤੁਹਾਨੂੰ ਹੇਠ ਦਿੱਤੇ ਸਮਰਥਨ ਦਸਤਾਵੇਜ਼ ਆਪਣੇ ਖੇਤਰ ਦੀ ਸੰਗਠਨ ਦੇ ਦਫ਼ਤਰ ਵਿੱਚ ਪੇਸ਼ ਕਰਨ ਦੀ ਲੋੜ ਹੈ:
ਬੇਰੁਜ਼ਗਾਰੀ ਕਾਰਡ ਨੂੰ ਹਰ ਤਿੰਨ ਮਹੀਨੇ ਬਾਅਦ ਰੀਨਿਊ ਕਰਾਇਆ ਜਾਣਾ ਚਾਹੀਦਾ ਹੈ[ਤੁਸੀਂ ਆਪਣੇ ਪਾਸਪੋਰਟ ਅਤੇ ਰਿਹਾਇਸ਼ ਜਾਂ ਕੰਮ ਦੀ ਮਨਜ਼ੂਰੀ ਪੇਸ਼ ਕਰ ਕੇ ਓ.ਏ.ਈ.ਡੀ ਦੀ ਕਿਸੇ ਵੀ ਸ਼ਾਖਾ ਤੇ ਇਸ ਨੂੰ ਰੀਨਿਊ ਕਰਾ ਸਕਦੇ ਹੋ[ਆਪਣੇ ਸਹੂਲਤ ਅਤੇ ਸੰਗਠਨ ਦੇ ਦਫਤਰ ਵਿੱਚ ਭੀੜ ਨੂੰ ਟਾਲਣ ਲਈ, ਇਹ ਆਖਿਆ ਜਾਂਦਾ ਹੈ ਕਿ ਤੁਸੀਂ ਆਨਲਾਈਨ ਬੇਰੁਜ਼ਗਾਰੀ ਕਾਰਡ ਨਵਿਆਉਣ ਦੀ ਸੇਵਾ ਨੂੰ ਵਰਤੋ
ਪਹਿਲੀ ਵਾਰ ਓ.ਏ.ਈ.ਡੀ. ਦੀ ਆਨਲਾਈਨ ਸੇਵਾ ਵਰਤਣ ਲਈ, ਪਹਿਲਾਂ ਸਿਸਟਮ ਵਿੱਚ ਆਨਲਾਈਨ ਰਜਿਸਟਰੇਸ਼ਨ ਕਰਨੀ ਦੀ ਲੋੜ ਹੁੰਦੀ ਹੈ[ਤੁਸੀਂ ਸਥਾਨਕ ਸ਼ਾਖਾ ਤੋਂ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਦਿੱਤੇ ਹੋਏ ਵੈਬ ਐਡਰੈੱਸ ਤੇ ਹਿਦਾਇਤਾਂ ਦਾ ਪਾਲਣ ਕਰੋ: http://eservices.oaed.gr:7777/pls/apex/f?p=110
ਹਾਂ!ਜੇ ਤੁਹਾਡੇ ਕੋਲ ਈਕਾ ਦਾ ਬੀਮਾ ਹੈ ਅਤੇ ਜੇਕਰ ਤੁਸੀਂ ਹੇਠ ਦਿੱਤੇ ਪੇਸ਼ਿਆਂ ਦਾ ਅਭਿਆਸ ਕਰਦੇ ਹੋ: ਵਿਸ਼ੇਸ਼ ਮੌਸਮੀ ਭੱਤੇ ਦੇ ਲਾਭਪਾਤਰੀ, ਯੂਨਾਨ ਵਿੱਚ ਕੰਮ ਕਰਨ ਵਾਲੇ ਉਹ ਵਿਅਕਤੀ ਚੂਕ ਸਕਦੇ ਹਨ, ਜਿਨਾ ਨੇ ਈਕਾ- ਏਟਾਮ ਤੋਂ ਬੀਮਾ ਕਰਾਇਆ ਹੋਏ ਅਤੇ ਜੋ ਹੇਠ ਦਿੱਤੇ ਪੇਸ਼ਿਆਂ ਵਿਚੋਂ ਇੱਕ ਦਾ ਅਭਿਆਸ ਕਰਦੇ ਹੋਣ:
ਵਿਸ਼ੇਸ਼ ਮੌਸਮੀ ਭੱਤਾ ਦੀ ਰਕਮ ਲਈ, ਹੇਠ ਦਿੱਤੇ ਦਸਤਾਵੇਜ਼ ਦੀ ਉਸ ਵਿਭਾਗ ਦੁਆਰਾ ਖੋਜ ਬੀਣ ਕੀਤੀ ਜਾਂਦੀ ਹੈ, ਜਿੱਥੇ ਤੁਸੀਂ ਆਪਣੀ ਅਰਜ਼ੀ ਪੇਸ਼ ਕਰਦੇ ਹੋ:
ਹਾਂ! ਵਾਧਦੀ ਲੇਬਰ ਮਾਰਕੀਟ ਦੀ ਲੋੜ ਨੂੰ ਪੂਰਾ ਕਰਨ ਲਈ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਦੀ ਮਦਦ ਕਰ ਲਈ ਰੁਜ਼ਗਾਰ ਸਲਾਹ ਪ੍ਰੋਗਰਾਮ ਹਾਲ ਹੀ ਦੇ ਸਾਲਾਂ ਵਿੱਚ ਯੂਨਾਨ ਵਿੱਚ ਸ਼ੁਰੂ ਕੀਤਾ ਗਿਆ ਹੈ[ਇਹ ਨੌਕਰੀ ਲੱਭਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ, ਆਪਣੇ ਰੈਜ਼ਿਊਮੇ ਅਤੇ ਕਵਰ ਲੈਟਰ ਲਿਖਣ ਵਿੱਚ ਸਹਾਇਤਾ, ਤੁਹਾਡੀ ਨੌਕਰੀ ਦੀ ਖੋਜ ਵਿੱਚ ਪੇਸ਼ੇਵਰ ਮਦਦ ਅਤੇ ਇੰਟਰਵਿਊ ਲਈ ਤਿਆਰੀ ਲਈ ਵਿਅਕਤੀਗਤ ਸਹਾਇਤਾ ਅਤੇ ਜਾਣਕਾਰੀ ਦਿੰਦੇ ਹਨ
ਓ.ਏ.ਈ.ਡੀ. (ਉਪਰ ਦੇਖੋ), ਯੂਨਾਨੀ ਵਰਕਰਾਂ ਦੀ ਜਨਰਲ ਕਨਫੈਡਰੇਸ਼ਨ ਦਾ ਲੇਬਰ ਇੰਸਟੀਚਿਊਟ (ਇਨੇ ਗ੍ਸੀ)17, ਬਹੁਤ ਸਾਰੇ ਇਏਕ, ਕੇਕ ਅਤੇ ਕੀ (ਸਿੱਖਿਆ ਤੇ ਅਧਿਆਇ ਵੀ ਦੇਖੋ) ਅਤੇ ਕੁਝ ਸੰਸਥਾਵਾਂ ਦੁਆਰਾ ਰੁਜ਼ਗਾਰ ਸਲਾਹ ਸੇਵਾ ਦੀ ਪੇਸ਼ ਕੀਤੀ ਜਾਂਦੀ ਹੈ
ਹੇਠ ਦਿੱਤੀ ਸੰਕੇਤ ਸੂਚੀ ਵਿੱਚ ਓ.ਏ.ਈ.ਡੀ. ਦੇ ਇਲਾਵਾ ਰੁਜ਼ਗਾਰ ਸਲਾਹ ਸੇਵਾ ਦੀ ਪੇਸ਼ਕਸ਼ ਕਰਨ ਵਾਲੀ ਸੰਗਠਨਾ ਦੇ ਲਾਭਦਾਇਕ ਪਤੇ ਅਤੇ ਸੰਪਰਕ ਵੇਰਵੇ ਦਿੱਤੇ ਹੋਏ ਹਨ: